India International Punjab

ਟਵਿੱਟਰ ਨੇ ਹੁਣ ਬਲਾਕ ਕੀਤਾ ਗੁਰਪ੍ਰੀਤ ਆਰਟਿਸਟ ਦਾ ਖਾਤਾ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਟਵਿੱਟਰ ਹੀ ਨਹੀਂ ਸੋਸ਼ਲ ਮੀਡਿਆ ਦੇ ਕਿਸੇ ਵੀ ਪਲੇਟਫਾਰਮ ‘ਤੇ ਲੋਕਾਂ ਨੂੰ ਆਪਣੇ ਖਾਤਿਆਂ ਰਾਹੀਂ ਕਿਸਾਨੀ ਸੰਘਰਸ਼ ਨਾਲ ਜੁੜੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਮਹਿੰਗੀਆਂ ਪੈ ਰਹੀਆਂ ਹਨ। ਪਿਛਲੇ ਦਿਨੀਂ ਟਵਿੱਟਰ ਨੇ ਟਰੈਕਟਰ ਟੂ ਟਵਿੱਟਰ ਨਾਂ ਦੇ ਖਾਤੇ ਨੂੰ ਬੈਨ ਕਰ ਦਿੱਤਾ ਸੀ, ਹੁਣ ਟਵਿੱਟਰ ਵੱਲੋਂ ਕਿਸਾਨੀ ਸੰਘਰਸ਼ ਨਾਲ ਜੁੜੀਆਂ ਫੋਟੋਆਂ ਬਣਾਉਣ ਵਾਲੇ ਗੁਰਪ੍ਰੀਤ ਆਰਟਿਸਟ ਦੇ ਖਾਤੇ ਨੂੰ ਬਲਾਕ ਕਰ ਦਿੱਤਾ ਗਿਆ ਹੈ। ਟਵਿੱਟਰ ਵੱਲੋਂ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਕਾਰਵਾਈਆਂ ਨਾਲ ਲੋਕ ਮਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਜਿਹੇ ਕਾਰਜ ਕਰਕੇ ਸੋਸ਼ਲ ਮੀਡਿਆ ਪਲੇਟਫਾਰਮ ਟਵਿੱਟਰ ਤੇ ਯੂ-ਟਿਊਬ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਕੰਮ ਕਰ ਰਹੇ ਹਨ।
ਇਸ ਤੇ ਆਪਣੀ ਪ੍ਰਤਿਕਿਰਿਆ ਦਿੰਦਿਆਂ ਗੁਰਪ੍ਰੀਤ ਨੇ ਲਿਖਿਆ ਹੈ…
ਪਿਆਰ ਦੇ ਦਿਵਸ ‘ਤੇ ਮੋਦੀ ਸਰਕਾਰ ਦਾ ਤੋਹਫ਼ਾ !
ਭਾਰਤ ਸਰਕਾਰ ਦੀ ਸ਼ਿਕਾਇਤ ‘ਤੇ ਮੇਰਾ ਟਵਿੱਟਰ ਅਕਾਊਂਟ ਭਾਰਤ ਵਿੱਚ ਫਿਰ ਬੈਨ !
ਹਾ ਹਾ ਹਾ !!!
ਰੰਗਾਂ ਤੋਂ ਵੀ ਡਰ ਲੱਗਦੈ ਜਨਾਬ ???
……….
Gift of Indian Government on Valentine Week !
Account Blocked in India !
Coz I made paintings on #FarmersProtest !

रंगों से भी डर लगता है साहब ?

intolerance