‘ਸ਼ਾਹੀ ਠਾਠ-ਬਾਠ ਵਾਲੀ ਪੰਜਾਬੀ ਨੌਜਵਾਨਾਂ ਦੀ ਟਰਾਲੀ ਦਾ ਅਸਲੀ ਸੱਚ’

‘ਟਰਾਲੀ ਦੀਆਂ ਸੁੱਖ-ਸਹੂਲਤਾਂ ਸਾਡੀ ਹੱਕ ਦੀ ਕਮਾਈ ਹਨ’

‘ਦ ਖ਼ਾਲਸ ਬਿਊਰੋ:-

ਕਿਸਾਨਾਂ ਦੇ ਦਿੱਲੀ ‘ਚ ਚੱਲ ਰਹੇ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੋਂ ਕਈ ਲੋਕਾਂ ਨੇ ਬੜਾ ਕੁੱਝ ਖੁਰਚਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਸੇ ਨੂੰ ਪੀਜਾ ਖਾਂਦੇ ਕਿਸਾਨ ਨਹੀਂ ਜਰੇ ਤੇ ਕੋਈ ਅੰਗ੍ਰੇਜੀ ਬੋਲਦਾ ਕਿਸਾਨ ਦੇਖ ਕੇ ਦੰਗ ਰਹਿ ਗਿਆ। ਇਸੇ ਅੰਦੋਲਨ ‘ਚ ਇਕ ਸ਼ਾਹੀ ਠਾਠ ਬਾਠ ਦੇ ਨਜਾਰੇ ਪੇਸ਼ ਕਰਦੀ ਟਰਾਲੀ ਵੀ ਚਰਚਾ ਦਾ ਵਿਸ਼ਾ ਬਣ ਰਹੀ ਹੈ। ਲੋਕਾਂ ਨੇ ਬੇਸ਼ੱਕ ਇਹ ਕਿਹਾ ਕਿ ਇਸ ਚ ਬੈਠੇ ਨੌਜਵਾਨ ਅੱਯਾਸ਼ੀ ਕਰਦੇ ਹਨ, ਪਰ ਜਦੋਂ ਉਨ੍ਹਾਂ ਨਾਲ ਖਾਸਤੌਰ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਈ ਖੁਲਾਸੇ ਕੀਤੇ ਜੋ ਲੋਕਾਂ ਦੀ ਇਸ ਸੋਚ ਤੇ ਸਵਾਲ ਖੜ੍ਹਾ ਕਰਦੇ ਹਨ। ਟਰਾਲੀ ‘ਚ ਮੌਜੂਦ ਲੁਧਿਆਣਾ ਦੇ ਪਿੰਡ ਗੁਰੂਸਰਕਾਉਂਕੇ ਦੇ ਨੌਜਵਾਨਾਂ ਨੇ ਕਿਹਾ ਕਿ ਟਰਾਲੀ ਕੋਈ ਐਸ਼ੋਅਰਾਮ ਲਈ ਨਹੀਂ ਬਣਾਈ ਗਈ ਹੈ। ਟਰਾਲੀ ਵਿਚਲੀਆਂ ਸਾਰੀਆਂ ਸਹੂਲਤਾਂ ਕਿਸਾਨੀ ਅੰਦੋਲਨ ਦੌਰਾਨ ਥਕੇਵਾਂ ਦੂਰ ਕਰਨ ਲਈ ਬਣਾਈਆਂ ਗਈਆਂ ਹਨ। ਇਕ ਸਵਾਲ ਦੇ ਜਵਾਬ ‘ਚ ਨੌਜਵਾਨਾਂ ਨੇ ਕਿਹਾ ਕਿ ਇਹ ਸਾਡੇ ਹੱਕ ਦੀ ਕਮਾਈ ਦਾ ਨਤੀਜਾ ਹੈ ਤੇ ਜੇਕਰ ਕੋਈ ਇਹਨੂੰ ਗਲਤ ਲੈਂਦਾ ਹੈ ਤਾਂ ਇਹ ਉਸਦੀ ਆਪਣੀ ਸੋਚ ਹੈ। ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਜਨਤਾ ਦੇ ਪੈਸੇ ਨਾਲ ਐਸ਼ੋ ਅਰਾਮ ਕਰ ਸਕਦਾ ਹੈ ਤਾਂ ਜਨਤਾ ਆਪਣੇ ਪੈਸੇ ਨਾਲ ਸੁੱਖ ਸਹੂਲਤਾਂ ਕਿਉਂ ਨਹੀਂ ਘੜ੍ਹ ਸਕਦੀ।

ਸਾਉਂਡ ਪਰੂਫ ਹੈ ਟਰਾਲੀ

ਨੌਜਵਾਨਾਂ ਨੇ ਦੱਸਿਆ ਕਿ ਟਰਾਲੀ ਨੂੰ ਸਾਉਂਡ ਪਰੂਫ ਤਕਨੀਕ ਨਾਲ ਬਣਾਇਆ ਗਿਆ ਹੈ ਤਾਂ ਜੋ ਥੱਕੇ ਹੋਏ ਕਿਸੇ ਵੀ ਵਿਅਕਤੀ ਨੂੰ ਆਵਾਜ ਦੀ ਪਰੇਸ਼ਾਨੀ ਨਾ ਹੋਵੇ ਤੇ ਨੀਂਦ ਖਰਾਬ ਨਾ ਹੋਵੇ। ਉਨ੍ਹਾਂ ਦੱਸਿਆ ਕਿ ਇਸ ਟਰਾਲੀ ‘ਚ ਮੌਜੂਦ ਨੌਜਵਾਨਾਂ ਵਲੋਂ ਪਹਿਰੇ ਦੀ ਸੇਵਾ ਨਿਭਾਈ ਜਾਂਦੀ ਹੈ ਤੇ ਹਫਤੇ ਮਗਰੋਂ ਸੇਵਾਦਾਰ ਬਦਲ ਜਾਂਦੇ। ਇਹ ਟਰਾਲੀ ਇਸ ਥਾਂ ਤੇ ਫਿਕਸ ਹੈ ਇਸਦਾ ਟੀਵੀ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੈ। ਟਰਾਲੀ ‘ਚ ਮੌਜੂਦ ਲੈਪਟਾਪ ਤੇ ਟੀਵੀ ਨੂੰ ਮਨੋਰੰਜਨ ਦੇ ਸਾਧਨ ਵਜੋਂ ਵਰਤਦੇ ਹਾਂ। ਨੌਜਵਾਨਾਂ ਨੇ ਦੱਸਿਆ ਕਿ ਸਾਨੂੰ ਸਟੇਜ ਤੋਂ ਹੀ ਸਾਰੇ ਦਿਸ਼ਾ ਨਿਰਦੇਸ਼ ਮਿਲਦੇ ਹਨ। ਬਿਨ੍ਹਾਂ ਕਿਸੇ ਜਥੇਬੰਦੀ ਨਾਲ ਜੁੜਿਆਂ ਅਸੀ ਸਾਰਿਆਂ ਦੀ ਸਪੋਰਟ ਕਰਦੇ ਹਾਂ। ਸਾਰੇ ਨੌਜਵਾਨ ਪੜ੍ਹਾਈ ਕਰ ਰਹੇ ਹਾਂ।

ਸ਼ਾਂਤਮਈ ਰਹੇ ਹਾਂ ਤੇ ਸ਼ਾਂਤਮਈ ਰਹਾਂਗੇ

ਨੌਜਵਾਨਾਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰ ਰਹੇ ਹਾਂ। ਜਿਸ ਤਰ੍ਹਾਂ ਜਥੇਬੰਦੀਆਂ ਕਹਿਣਗੀਆਂ ਅਸੀਂ ਆਖੇ ਲੱਗ ਕੇ ਹੀ ਅੱਗੇ ਵਧਾਂਗੇ। ਰੋਜਾਨਾਂ ਜੇਕਰ ਕੋਈ ਘਟਨਾ ਹੁੰਦੀ ਹੈ ਤਾਂ ਉਸ ਨੂੰ ਸ਼ਾਂਤਮਈ ਤਰੀਕੇ ਨਾਲ ਹੀ ਨਜਿੱਠਦੇ ਹਾਂ।

26 ਨੂੰ ਲਾਵਾਂਗੇ ਤੁਰਦਾ-ਫਿਰਦਾ ਲੰਗਰ

ਨੌਜਵਾਨਾਂ ਨੇ ਦੱਸਿਆ ਕਿ ਅਸੀਂ ਟਰਾਲੇ ਰਾਹੀਂ 26 ਜਨਵਰੀ ਨੂੰ ਤੁਰਦਾ ਫਿਰਦਾ ਲੰਗਰ ਲਾਵਾਂਗੇ। ਜੇ ਪੁਲਿਸ ਸਾਡਾ ਰਾਹ ਰੋਕਦੀ ਹੈ ਤਾਂ ਜੋ ਆਗੂ ਕਹਿਣਗੇ ਉਸੇ ਤਰਾਂ ਕਰਾਂਗੇ। ਜਿਹੜੇ ਲੋਕ ਸਾਨੂੰ ਇਹ ਕਹਿੰਦੇ ਨੇ ਕਿ ਅਸੀਂ ਅੱਯਾਸ਼ੀ ਕਰਦੇ ਹਾਂ ਤਾਂ ਇਹ ਲੋਕਾਂ ਦੀ ਆਪਣੀ ਸੋਚ ਹੈ। ਅਸੀਂ ਅਪਣੀ ਸਹੂਲਤ ਲਈ ਇਹ ਸਭ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ਾਹੀ ਅੰਦਾਜ ਚ ਰਹਿ ਸਕਦੇ ਹਨ, ਤਾਂ ਅਸੀਂ ਕਿਉਂ ਚੁੱਭਦੇ ਹਾਂ। ਅਸੀਂ ਭੁੰਜੇ ਵੀ ਪੈ ਸਕਦੇ ਹਾਂ ਤਾਂ ਸਾਨੂੰ ਨਾਰਮਲ ਟਰਾਲੀ ‘ਚ ਵੀ ਰਹਿ ਲਈ ਕੋਈ ਦਿੱਕਤ ਨਹੀਂ। ਸਾਡੀ ਪ੍ਰਧਾਨ ਮੰਤਰੀ ਅੱਗੇ ਇਹੀ ਬੇਨਤੀ ਹੈ ਕਿ ਸਰਕਾਰ ਜਨਤਾ ਦੀ ਬਣਾਈ ਹੈ ਤੇ ਇਸ ਲਈ ਖੇਤੀ ਕਾਨੂੰਨਾਂ ਤੇ ਜਨਤਾ ਦੀ ਗੱਲ ਮੰਨੇਂ ਤਾਂ ਜੋ ਲੋਕ ਆਪਣੇ ਘਰੋਂ ਘਰੀਂ ਜਾ ਸਕਣ।

Leave a Reply

Your email address will not be published. Required fields are marked *