‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰਾਂ ਨੇ ਕੱਲ੍ਹ ਹੋਣ ਵਾਲੀ ਟਰੈਕਟਰ ਪਰੇਡ ਦੇ ਲਈ ਦਿੱਲੀ ਦੇ ਸਾਰੇ ਬਾਰਡਰਾਂ ਦੇ ਰੂਟ ਜਾਰੀ ਕੀਤੇ ਹਨ। ਇਨ੍ਹਾਂ ਰੂਟਾਂ ‘ਤੇ ਚੱਲਣ ਲਈ ਟਰੈਕਟਰ ਚਾਲਕਾਂ ਅਤੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਰ ਲੋਕਾਂ ਦੀ ਸੁਰੱਖਿਆਂ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ਅਤੇ ਦਿੱਲੀ ਦੀ ਆਮ ਜਨਤਾ ਨੂੰ ਵੀ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸਦੇ ਨਾਲ ਹੀ ਕਿਸਾਨ ਲੀਡਰਾਂ ਨੇ ਲੋਕਾਂ ਦੀ ਮਦਦ ਦੇ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ, ਤਾਂ ਜੋ ਲੋੜ ਪੈਣ ‘ਤੇ ਕਿਸਾਨ ਲੀਡਰਾਂ ਦੇ ਨਾਲ ਸੰਪਰਕ ਕੀਤਾ ਜਾ ਸਕੇ।

ਹੇਠਾਂ ਅਸੀਂ ਦਿੱਲੀ ਦੇ ਸਿੰਘੂ ਬਾਰਡਰ, ਸ਼ਾਹਜਹਾਂਪੁਰ ਬਾਰਡਰ, ਟਿਕਰੀ ਬਾਰਡਰ, ਚਿੱਲਾ ਬਾਰਡਰ, ਗਾਜ਼ੀਪੁਰ ਬਾਰਡਰ, ਮੇਵਾਤ ਬਾਰਡਰ ਦੇ ਰੂਟਾਂ ਨੂੰ ਇਨ੍ਹਾਂ ਤਸਵੀਰਾਂ ਰਾਹੀਂ ਸਮਝਾਉਣ ਦਾ ਯਤਨ ਕਰ ਰਹੇ ਹਾਂ।

ਕਿਸਾਨ ਟਰੈਕਟਰ ਪਰੇਡ ਦਾ ਸਿੰਘੂ ਬਾਰਡਰ ਦਾ ਰੂਟ

ਕਿਸਾਨ ਟਰੈਕਟਰ ਪਰੇਡ ਦਾ ਟਿਕਰੀ ਬਾਰਡਰ ਦਾ ਰੂਟ

ਕਿਸਾਨ ਟਰੈਕਟਰ ਪਰੇਡ ਦਾ ਚਿੱਲਾ ਬਾਰਡਰ ਦਾ ਰੂਟ

ਕਿਸਾਨ ਟਰੈਕਟਰ ਪਰੇਡ ਦਾ ਗਾਜ਼ੀਪੁਰ ਬਾਰਡਰ ਦਾ ਰੂਟ

ਕਿਸਾਨ ਟਰੈਕਟਰ ਪਰੇਡ ਦਾ ਮੇਵਾਤ ਬਾਰਡਰ ਦਾ ਰੂਟ

ਕਿਸਾਨ ਟਰੈਕਟਰ ਪਰੇਡ ਦਾ ਸ਼ਾਹਜਹਾਂਪੁਰ ਬਾਰਡਰ ਦਾ ਰੂਟ

Leave a Reply

Your email address will not be published. Required fields are marked *