Punjab

ਸਤਲੁਜ ਦਰਿਆ ‘ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌ ਤ

‘ਦ ਖ਼ਾਲਸ ਬਿਊਰੋ : ਲੁਧਿਆਣਾ ਦੇ ਨੇੜੇ ਸਤਲੁਜ ਦਰਿਆ ਵਿੱਚ ਨਹਾਉਣ ਗਏ ਤਿੰਨ ਬੱਚਿਆਂ ਦੀ ਮੌ ਤ ਹੋ ਜਾਣ ਦੀ ਮੰਦ ਭਾ ਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਹ ਘਟ ਨਾ ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਕਸਬੇ ਦੇ ਪਿੰਡ ਨਹਿੰਗਾ ਦਾ ਡੇਰਾ ਖੁਰਸ਼ੇਦਪੁਰਾ ਨੇੜੇ ਦੀ ਦੱਸੀ ਜਾ ਰਹੀ ਹੈ। ਲੁਧਿਆਣਾ ਦੇ ਜਗਰਾਉਂ ਕਸਬੇ ਦੇ ਪਿੰਡ ਨਿਹੰਗਾਂ ਦਾ ਡੇਰਾ ਖੁਰਸ਼ੇਦਪੁਰਾ ਨੇੜੇ ਲੰਘਦੇ ਸਤਲੁਜ ਦਰਿਆ ਵਿੱਚ ਨਹਾਉਣ ਗਏ 12-13 ਸਾਲ ਦੇ ਤਿੰਨ ਬੱਚੇ ਡੁੱਬ ਗਏ। ਵੀਰਵਾਰ ਰਾਤ ਨੂੰ ਦੋ ਬੱਚਿਆਂ ਦੀਆਂ ਲਾ ਸ਼ਾਂ ਮਿਲੀਆਂ, ਜਦਕਿ ਇਕ ਦੀ ਭਾਲ ਜਾਰੀ ਹੈ।

ਵੀਰਵਾਰ ਦੁਪਹਿਰ ਨੂੰ ਨਹਾਉਣ ਗਏ ਬੱਚੇ ਦੇਰ ਸ਼ਾਮ ਤੱਕ ਘਰ ਨਾ ਪਰਤੇ ਤਾਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ਾਮ ਕਰੀਬ 7.45 ਵਜੇ ਰਿਸ਼ਤੇਦਾਰਾਂ ਨੇ ਪੁਲੀਸ ਅਤੇ ਗੋਤਾਖੋਰਾਂ ਦੀ ਮਦਦ ਲਈ।ਪਰਿਵਾਰ ਵਾਲਿਆਂ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦੇ ਬੱਚੇ ਦੁਪਹਿਰ ਤੋਂ ਲਾਪਤਾ ਹਨ।ਥਾਣਾ ਸਿੱਧਵਾਂ ਬੇਟ ਦੇ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਪੁੱਤਰ ਜਸਪਾਲ ਸਿੰਘ ਦੀ ਲਾ ਸ਼ ਅਜੇ ਤੱਕ ਨਹੀਂ ਮਿਲੀ ਹੈ। ਸੁਖਚੈਨ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਚਰਨਜੀਤ ਸਿੰਘ ਪੁੱਤਰ ਰਣਜੀਤ ਦੀਆਂ ਲਾ ਸ਼ਾਂ ਮਿਲੀਆਂ ਹਨ।