International

ਬੇਲਾਰੂਸ ਦੇ ਰਾਸ਼ਟਰਪਤੀ ‘ਤੇ ਚੋਣਾਂ ‘ਚ ਧੋਖਾਧੜੀ ਕਰਨ ਦੇ ਲੱਗੇ ਦੋਸ਼, ਹਜ਼ਾਰਾਂ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

‘ਦ ਖ਼ਾਲਸ ਬਿਊਰੋ :- ਬੇਲਾਰੂਸ ਦੀ ਰਾਜਧਾਨੀ ਮਿਨਸਕ ਦੀਆਂ ਸੜਕਾਂ ‘ਤੇ ਰਾਸ਼ਟਰਪਤੀ ਐਲਗਜ਼ੈਡਰ ਲੁਕਾਸ਼ੇਂਕੋ ਦੇ ਖਿਲਾਫ ਵਿਵਾਦਪੂਰਨ ਚੋਣਾਂ ਨੂੰ ਲੈ ਕੇ ਹਜ਼ਾਰਾ ਦੀ ਗਿਣਤੀ ‘ਚ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤੇ।

ਇਸ ਪ੍ਰਦਰਸ਼ਨ ਦਾ ਕਾਰਨ ਚੋਣਾਂ ‘ਚ ਕਥਿਤ ਧੋਖਾਧੜੀ ਤੇ ਰੋਸ ਪ੍ਰਦਸ਼ਨਾਂ ਦੌਰਾਨ ਪੁਲਿਸ ਦੀ ਹਿੰਸਾ ਸੀ, ਜਿਸ ‘ਤੇ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਰਾਜਧਾਨੀ ਦੇ ਕੇਂਦਰੀ ਖੇਤਰ ‘ਚ (ਮਾਰਚ ਫਾਰ ਫ੍ਰੀਡਮ) ਸੁਤੰਤਰਤਾ ਮਾਰਚ ਕੱਢ ਰਹੇ ਹਨ। ਇਸ ਦੌਰਾਨ ਰਾਸ਼ਟਰਪਤੀ ਲੁਕਾਸ਼ੇਂਕੋ ਨੇ ਇਨ੍ਹਾਂ ਹਜ਼ਾਰਾਂ ਲੋਕਾਂ ਦੀ ਇੱਕ ਛੋਟੀ ਭੀੜ ਨੂੰ ਸੰਬੋਧਨ ਕਰਦਿਆਂ ਵਿਰੋਧੀਆਂ ਨੂੰ ‘ਚੂਹਾ’ ਕਿਹਾ ਹੈ। ਉਸਨੇ ਆਪਣੇ ਸਮਰਥਕਾਂ ਨੂੰ ਦੇਸ਼ ਦੀ ਆਜ਼ਾਦੀ ਦੀ ਰੱਖਿਆ ਕਰਨ ਦੀ ਵੀ ਅਪੀਲ ਕੀਤੀ ਹੈ।

ਜਿਸ ਤੋਂ ਇਹ ਪਤਾ ਲੱਗਿਆ ਹੈ ਕਿ ਰਾਸ਼ਟਰਪਤੀ ਲੁਕਾਸ਼ੇਂਕੋ ਨੇ ਇਸ ਹਫਤੇ ਦੇ ਅੰਤ ‘ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੋ ਵਾਰ ਗੱਲਬਾਤ ਕੀਤੀ ਸੀ, ਜਿਸ ਤੋਂ ਬਾਅਦ ਪੁਤਿਨ ਵੱਲੋਂ ਬੇਲਾਰੂਸ ਨੂੰ ਬਾਹਰੀ ਫੌਜੀ ਦਖਲਅੰਦਾਜ਼ੀ ਦੀ ਸਥਿਤੀ ‘ਚ ਸੁਰੱਖਿਆ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਲੁਕਾਸ਼ੇਂਕੋ ਜੋ ਕਿ ਲੰਮੇ ਸਮੇਂ ਤੋਂ ਬੇਲਾਰੂਸ ਦੇ ਰਾਸ਼ਟਰਪਤੀ ਰਹੇ ਹਨ, ਨੇ ਪੋਲੈਂਡ ਤੇ ਲਿਥੁਆਨੀਆਂ ‘ਚ ਚੱਲ ਰਹੇ ਨੇਟੋ ਫੌਜ ਅਭਿਆਸ ‘ਤੇ ਚਿੰਤਾ ਜ਼ਾਹਰ ਕਰਦਿਆਂ ਪੱਛਮੀ ਦੇਸ਼ਾਂ ਦੇ ਸੈਨਿਕ ਗੱਠਜੋੜ ਦੀ ਨਿੰਦਾ ਕੀਤੀ ਹੈ। ਪ੍ਰੰਤੂ ਨੇਟੋ ਨੇ ਇਸ ਖੇਤਰ ‘ਚ ਫੌਜੀ ਇਕੱਠ ਕਰਨ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। ਜਦੋਂ ਰੂਸ ਨੇ ਕ੍ਰਾਮੀਆ ‘ਤੇ ਕਬਜ਼ਾ ਕਰ ਲਿਆ, ਤਾਂ ਨੇਟੋ ਨੇ ਉਦੋਂ ਬ੍ਰਿਟੇਨ, ਕੈਨੇਡਾ, ਜਰਮਨੀ ਤੇ ਅਮੈਰੀਕਨ ਫੌਜਾਂ ਤੋਂ ਬਾਲਟਿਕ ਦੇਸ਼ਾਂ ਵਿੱਚ ਚਾਰ ਫੌਜਾਂ ਭੇਜੀਆਂ ਸੀ।

16 ਅਗਸਤ ਨੂੰ ਹੋਈਆਂ ਚੋਣਾਂ ‘ਚ ਲੁਕਾਸ਼ੇਂਕੋ ਦੀ ਇੱਕਤਰਫਾ ਜਿੱਤ ਹੋਣ ਦਾ ਦਾਵਾ ਕਰਨ ਤੋਂ ਬਾਅਦ ਹੀ ਬੇਲਾਰੂਸ ‘ਚ ਤਣਾਅ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ‘ਤੇ ਚੋਣਾ ਨੂੰ ਪ੍ਰਭਾਵਿਤ ਕਰਨ ਦੇ ਇਲਜ਼ਾਮ ਲੱਗੇ ਹਨ। ਹਾਲਾਂਕਿ ਕੇਂਦਰੀ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ 1994 ਤੋਂ, ਬੇਲਾਰੂਸ ‘ਚ ਸੱਤਾ ਕਰ ਰਹੇ ਲੁਕਾਸ਼ੇਂਕੋ ਨੂੰ 80.1 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਸਨ, ਜਦੋਂ ਕਿ ਮੁੱਖ ਵਿਰੋਧੀ ਧਿਰ ਦੀ ਉਮੀਦਵਾਰ ਸਵੇਤਲਾਣਾ ਤੀਖਾਨੋਵਸਕਾਇਆ ਨੇ 10.12 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ। ਪਰ ਸਵੇਤਲਾਣਾ ਦਾ ਦੋਸ਼ ਹੈ ਕਿ ਜਿਨ੍ਹਾਂ ਇਲਾਕਿਆਂ ‘ਚ ਗਿਣਤੀ ਸਹੀ ਢੰਗ ਨਾਲ ਕੀਤੀ ਗਈ ਹੈ, ਉੱਥੋ ਉਸਨੂੰ 60-70 ਫੀਸਦੀ ਵੋਟਾਂ ਮਿਲੀਆਂ ਹਨ।

ਰੂਸ ਕੀ ਕਰ ਸਕਦਾ ਹੈ?

BBC ਦੇ ਮਾਸਕੋ ਦੇ ਪੱਤਰਕਾਰ ਸਟੀਵ ਰੋਜ਼ਨਬਰਗ ਦੇ ਅਨੁਸਾਰ, ਰੂਸ ਦੇ ਨਿਊਜ਼ ਚੈਨਲ ‘ਚ ਬੇਲਾਰੂਸ 2020 ਤੇ ਯੂਕਰੇਨ 2014 ਦੀ ਤੁਲਨਾ ਕਰ ਰਹੇ ਹਨ। ਯੂਕ੍ਰੇਨ ‘ਚ ਪੱਛਮੀ ਕ੍ਰਾਂਤੀ ਤੋਂ ਬਾਅਦ, ਰੂਸ ਨੇ ਆਪਣੇ ਵਿਸ਼ੇਸ਼ ਸੈਨਿਕਾਂ ਨੂੰ ਕ੍ਰਾਮੀਆ ‘ਤੇ ਕਬਜ਼ਾ ਕਰਨ ਲਈ ਭੇਜਿਆ ਸੀ। ਪੂਰਬੀ ਯੂਕ੍ਰੇਨ ‘ਚ ਰੂਸ ਦੀ ਫੌਜ ਨੇ ਵੀ ਦਖਲ ਦਿੱਤਾ ਸੀ।

ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ, ‘ਕੀ ਰੂਸ ਬੇਲਾਰੂਸ ‘ਚ ਛੇ ਸਾਲ ਬਾਅਦ ਵੀ ਦਖਲ ਦੇ ਸਕਦਾ ਹੈ?  ਘੱਟੋ – ਘੱਟ ਕਾਗਜ਼ਾਂ ਤੋਂ ਅਜਿਹਾ ਲਗਦਾ ਹੈ ਕਿ ਰੂਸ ਦਾ ਇਹ ਕਦਮ ਉਸ ਲਈ ਸਿਰਫ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਬੇਲਾਰੂਸ’ ਚ ਵਿਰੋਧੀ ਲਹਿਰ ਪੱਛਮੀ ਪੱਖੀ ਜਾਂ ਰੂਸ ਵਿਰੋਧੀ ਨਹੀਂ ਹੈ। ਬਲਕਿ ਇਹ ਰਾਸ਼ਟਰਪਤੀ ਲੁਕਾਸ਼ੇਂਕੋ ਖ਼ਿਲਾਫ਼ ਹੈ। ਜੇ ਰੂਸ ਬੇਲਾਰੂਸ ਦੇ ਰਾਸ਼ਟਰਪਤੀ ਦੇ ਸਮਰਥਨ ‘ਚ ਇੱਕ ਫੌਜ ਭੇਜਦਾ ਹੈ, ਤਾਂ ਖ਼ਤਰਾ ਇਹ ਹੈ ਕਿ ਬੇਲਾਰੂਸ ਦੇ ਆਮ ਲੋਕ ਰੂਸ ਦੇ ਵਿਰੁੱਧ ਹੋ ਸਕਦੇ ਹਨ।

ਸੱਚ ਤਾਂ ਇਹ ਹੈ ਕਿ ਰੂਸ ਬੇਲਾਰੂਸ ਨੂੰ ਆਪਣੇ ਪ੍ਰਭਾਵ ਦੇ ਖੇਤਰ ‘ਚ ਹੀ ਰੱਖਣਾ ਚਾਹੁੰਦਾ ਹੈ। ਰੂਸ ਦਾ ਅੰਤਮ ਉਦੇਸ਼ ਗੁਆਂਢੀ ਬੇਲਾਰੂਸ ਨਾਲ ਆਪਣੇ ਸੰਬੰਧਾਂ ਨੂੰ ਹੋਰ ਡੂੰਘਾ ਕਰਨਾ ਹੈ, ਤੇ ਰੂਸ ਨੂੰ ਆਪਣੇ ਕੇਂਦਰ ‘ਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਇੱਕ ਸੰਘੀ ਰਾਸ਼ਟਰ ਵਜੋਂ ਆਪਣੇ ਆਪ ਨੂੰ ਦੁਬਾਰਾ ਸਥਾਪਤ ਕਰਨਾ ਚਾਹੁੰਦਾ ਹੈ। ਰੂਸ ਰਾਜਸੀ ਪ੍ਰਭਾਵ ਦੁਆਰਾ ਇਸ ਨੂੰ ਪ੍ਰਾਪਤ ਕਰ ਸਕਦਾ ਹੈ। ਹਾਲਾਂਕਿ ਰੂਸ ਨੂੰ ਡਰ ਹੈ ਕਿ ਕੋਈ ਹੋਰ ਕ੍ਰਾਂਤੀਕਾਰੀ ਉਸ ਦੇ ਦਰਵਾਜ਼ੇ ਤੇ ਦਸਤਕ ਨਾ ਦੇ ਦਵੇ, ਪਰ ਮਿਨਸਕ 2020 ਕੀ.ਐੱਫ 2014 ਬੇਲਾਰੂਸ ਪੱਛਮ ਤੇ ਪੂਰਬ ਵਿਚਾਲੇ ਕਿਸੇ ਇੱਕ ਦੀ ਚੋਣ ਨਹੀਂ ਕਰ ਰਿਹਾ ਹੈ।

ਬੇਲਾਰੂਸ ਦੇ ਲੋਕ ਆਪਣੇ ਲੋਕਾਂ ‘ਤੇ ਸੁਰੱਖਿਆ ਬਲਾਂ ਦੀ ਭੰਨਤੋੜ ਕਰਨ ਦੇ ਵਿਰੁੱਧ ਹਨ। ਲੋਕਾਂ ਵਿੱਚ ਇੰਨਾ ਗੁੱਸਾ ਹੈ ਕਿ ਯੂਨੀਅਨ ਵਰਕਰਾਂ, ਜੋ ਰਵਾਇਤੀ ਤੌਰ ‘ਤੇ ਉਨ੍ਹਾਂ ਦੇ ਸਮਰਥਕ ਸਨ, ਨੇ ਉਨ੍ਹਾਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ।

ਮਿਨਸਕ ਵਿੱਚ ਕੀ ਹੋ ਰਿਹਾ ਹੈ?

ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਲਗਭਗ 31 ਹਜ਼ਾਰ ਲੋਕਾਂ ਨੇ ਰਾਸ਼ਟਰਪਤੀ ਦੇ ਸਮਰਥਨ ‘ਚ ਹੋਈ ਰੈਲੀ ਵਿੱਚ ਹਿੱਸਾ ਲਿਆ ਸੀ, ਜਦੋਂ ਕਿ ਸਰਕਾਰ ਦਾ ਅਨੁਮਾਨ ਹੈ ਕਿ ਲਗਭਗ 65 ਹਜ਼ਾਰ ਲੋਕਾਂ ਨੇ ਇਸ ‘ਚ ਸ਼ਾਮਲ ਹੋਏ ਸਨ।

ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਲੁਕਾਸ਼ੇਂਕੋ ਨੇ ਕਿਹਾ ਕਿ ਉਹ ਰੈਲੀਆਂ ਨੂੰ ਪਸੰਦ ਨਹੀਂ ਕਰਦਾ ਤੇ ਨਾ ਹੀ ਉਸ ਨੂੰ ਆਪਣੇ ਬਚਾਅ ਲਈ ਰੈਲੀਆਂ ਕਰਨ ਜਾਂ ਕਰਾਉਂਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਉਸਦਾ ਕਸੂਰ ਨਹੀਂ ਹੈ ਕਿ ਉਸਨੂੰ ਲੋਕਾਂ ਦੀ ਮਦਦ ਮੰਗਣੀ ਪੈ ਰਹੀ ਹੈ।

ਰਾਸ਼ਟਰਪਤੀ ਚੋਣਾਂ ਦੁਬਾਰਾ ਕਰਾਉਣ ਦੀ ਮੰਗ ਨੂੰ ਰੱਦ ਕਰਦਿਆਂ, ਉਨ੍ਹਾਂ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਬੇਲਾਰੂਸ ਦੀ ਇੱਕ ਦੇਸ਼ ਵਜੋਂ ਮੌਤ ਹੋ ਜਾਵੇਗੀ। ਉਨ੍ਹਾਂ ਕਿਹਾ, ਤੁਸੀਂ ਇੱਥੇ ਆਏ ਹੋ ਕਿਉਂਕਿ ਪੱਚੀ ਸਾਲਾਂ ‘ਚ ਪਹਿਲੀ ਵਾਰ ਤੁਹਾਨੂੰ ਆਪਣੇ ਦੇਸ਼, ਆਪਣੀ ਆਜ਼ਾਦੀ, ਆਪਣੀਆਂ ਪਤਨੀਆਂ ਤੇ ਬੱਚਿਆਂ ਦੀ ਰੱਖਿਆ ਕਰਨੀ ਪਵੇਗੀ।

ਲੁਕਾਸ਼ੇਂਕੋ ਨੇ ਕਿਹਾ ਕਿ ਜੇ ਵਿਰੋਧੀ ਧਿਰ ਨੂੰ ਅਜੇ ਤੱਕ ਦਬਾਇਆ ਨਹੀਂ ਗਿਆ, ਤਾਂ ਉਹ ਇੰਝ ਬਾਹਰ ਨਿਕਲਣਗੇ ਜਿਵੇਂ ਆਪਣੀ ਬਿੱਲਾਂ ‘ਚੋਂ ਚੂਹੇ। ਇਹ ਤੁਹਾਡੇ ਅੰਤ ਦੀ ਸ਼ੁਰੂਆਤ ਹੈ, ਤੁਸੀਂ ਆਪਣੇ ਗੋਡਿਆਂ ਤੇ ਆ ਜਾਓਗੇ ਜਿਵੇਂ ਕਿ ਯੂਕਰੇਨ ਤੇ ਹੋਰ ਦੇਸ਼ ਆ ਗਏ ਹਨ।

ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਰਕਾਰੀ ਕਰਮਚਾਰੀਆਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ, ਤੇ ਉਨ੍ਹਾਂ ਨੂੰ ਬਰਖਾਸਤ ਕਰਨ ਦੀ ਧਮਕੀ ਵੀ ਦਿੱਤੀ ਗਈ ਸੀ। ਕਿਉਂਕਿ ਕਈ ਦਿਨਾਂ ਤੋਂ ਸਰਕਾਰੀ ਫੈਕਟਰੀਆਂ ਦੇ ਕਰਮਚਾਰੀ ਕੰਮ ਛੱਡ ਕੇ  ਰਾਸ਼ਟਰਪਤੀ ਵਿਰੁੱਧ ਪ੍ਰਦਰਸ਼ਨ ਕਰਨ ਜਾ ਰਹੇ ਹਨ।

ਇੱਕ ਨਿਊਜ਼ ਵੈਬਸਾਈਟ tut.by ਦੇ ਮੁਤਾਬਿਕ, ਰਾਸ਼ਟਰਪਤੀ ਦੀ ਰੈਲੀ ਦੇ ਸਮੇਂ, ਮਿਨਸਕ ਦੇ ਕੇਂਦਰੀ ਖੇਤਰ ਵਿੱਚ, ਦੋ ਲੱਖ ਵੀਹ ਹਜ਼ਾਰ ਲੋਕ ਇਕੱਠੇ ਹੋ ਰਹੇ ਸਨ, ਤੇ ਰਾਸ਼ਟਰਪਤੀ ਵਿਰੁੱਧ ਰੈਲੀ ਕੱਢ ਰਹੇ ਸਨ।

Comments are closed.