‘ਦ ਖ਼ਾਲਸ ਬਿਊਰੋ :- ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ, ਪੰਜਾਬ ਨੇ ਗੈਰ ਬੋਰਡ ਕਲਾਸਾਂ 6ਵੀਂ, 7ਵੀਂ, 9ਵੀਂ ਤੇ 11ਵੀਂ ਦੀ ਅੰਗਰੇਜ਼ੀ ਦੀ ਪ੍ਰੈਕਟੀਕਲ ਪ੍ਰੀਖਿਆ ਅਤੇ 8ਵੀਂ ਕਲਾਸ ਲਈ ਐੱਸ ਐੱਸ ਈ ਦੀ ਤਾਰੀਕ ਵਿੱਚ ਤਬਦੀਲੀ ਕਰ ਦਿੱਤੀ ਹੈ।

ਇਨ੍ਹਾਂ ਜਮਾਤਾਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਵਿੱਚ ਤਬਦੀਲੀ ਹੋਣ ਕਾਰਨ ਹੁਣ ਇਹ ਪ੍ਰੀਖਿਆਵਾਂ 15 ਫਰਵਰੀ ਤੋਂ 25 ਫਰਵਰੀ ਤੱਕ ਲਈਆਂ ਜਾ ਰਹੀਆਂ ਹਨ। ਇਸ ਲਈ ਉਕਤ ਪ੍ਰੈਕਟੀਕਲ 26 ਫਰਵਰੀ ਤੋਂ 4 ਮਾਰਚ ਦੌਰਾਨ ਲਏ ਜਾਣਗੇ।

ਪਹਿਲਾਂ ਇਨ੍ਹਾਂ ਜਮਾਤਾਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ 8 ਫਰਵਰੀ ਤੋਂ 23 ਫਰਵਰੀ ਤੱਕ ਲਈਆਂ ਜਾਣੀਆਂ ਸੀ ਅਤੇ ਅੰਗਰੇਜ਼ੀ ਵਿਸ਼ੇ ਦਾ ਪ੍ਰੈਕਟੀਕਲ 22 ਫਰਵਰੀ ਤੋਂ 27 ਫਰਵਰੀ ਦੌਰਾਨ ਲਿਆ ਜਾਣਾ ਸੀ।

Leave a Reply

Your email address will not be published. Required fields are marked *