Punjab

26 ਨਵੰਬਰ ਨੂੰ ਦਿੱਲੀ ਘਿਰਾਓ ਲਈ ਪਹਿਲਾ ਜਥਾ ਅੰਮ੍ਰਿਤਸਰ-ਤਰਨਤਾਰਨ ਤੋਂ ਹੋਵੇਗਾ ਰਵਾਨਾ

‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 26 ਨਵੰਬਰ ਨੂੰ ਹੋਣ ਵਾਲਾ ਕੌਮੀ ਪੱਧਰ ਦਾ ਘਿਰਾਓ ਨੂੰ ਸਫਲ ਕਰਨ ਲਈ ਅੰਮ੍ਰਿਤਸਰ ਤੇ ਤਰਨਤਾਰਨ ਤੋਂ ਪਹਿਲਾ ਜਥਾ ਰਵਾਣਾ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਸੰਘਰਸ਼ ਕਮੇਟੀ ਨੇ ਦੱਸਿਆ ਕਿ ਕੇਂਦਰ ਦੀ ਸਰਕਾਰ ਕੋਰੋਨਾ ਮਹਾਂਮਾਰੀ ਦੀ ਆੜ ‘ਚ ਕਿਸਾਨਾਂ ਨੂੰ ਖੇਤੀ ਕਾਨੂੰਨਾਂ ‘ਚਿਆਇਤ ਨਹੀਂ ਦਿੱਤੀ ਗਈ, ਜਿਸ ਕਰਕੇ ਜਥੇਬੰਦੀਆਂ ਵੱਲੋਂ ਦਿੱਲੀ ਘਿਰਾਓ ਨੂੰ ਸਫਲ ਬਣਾਉਣ ਲਈ ਕੱਲ੍ਹ ਯਾਨਿ 19 ਨਵੰਬਰ ਤੋਂ ਜੰਗੀ ਪੱਧਰ ‘ਤੇ ਵਿੱਢ ਦਿੱਤੀਆ ਜਾਣਗੀਆਂ।

ਸੰਘਰਸ਼ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਬਲੈਕਮੇਲ ਕਰਕੇ ਪੰਜਾਬ ਦੀ ਆਰਥਿਕ ਨਾਕੇਬੰਦੀ ਕਰਨ ਤੋਂ ਬਾਅਦ ਉਹ ਕਦੇ ਵੀ ਕਿਸਾਨਾਂ ਕੋਲੋ ਪੈਸੇਂਜਰ ਗੱਡੀਆ ਨਹੀਂ ਚਲਵਾ ਸਕਦੀ, ਸਾਡੀ ਜਥੇਬੰਦੀ ਪੈਸੇਂਜਰ ਗੱਡੀਆਂ ਨੂੰ ਚਲਾਉਣ ਦੀ ਕਦੀ ਵੀ ਇਜ਼ਾਜਤ ਨਹੀਂ ਦੇਵੇਗੀ। ਕੇਂਦਰ ਮਾਲ ਗੱਡੀਆਂ ਚਲਾਵੇ ਤੇ ਮਾਹੌਲ ਨੂੰ ਸੁਖਾਵਾ ਬਣਾਵੇ ਦੂਸਰਾ ਸਰਕਾਰ ਤੇ ਕਿਸਾਨਾਂ ਦੀ ਸਾਂਝੀ ਕਮੇਟੀ ਬਣਾਉਣ ‘ਚ ਅਸੀਂ ਹੱਕ ਵਿੱਚ ਨਹੀਂ ਹਾਂ, ਸਰਕਾਰ ਆਪਣੇ ਤੌਰ ‘ਤੇ ਕਮੇਟੀ ਬਣਾਵੇ ਜੋ ਕਿ ਸਾਰੇ ਦੇਸ਼ ਦੀਆਂ ਜਥੇਬੰਦੀਆਂ ਦਾ ਪੱਖ ਲਵੇ, ਜਿਸ ਵਿੱਚ ਕਿਸਾਨ ਵੀ ਆਪਣਾ ਪੱਖ ਦੇਣਗੇ ਕਿ ਇੱਕ ਸਹੀ ਫੈਸਲਾ ਲਿੱਤਾ ਜਾ ਸਕੇ। ਸਰਕਾਰ ਨਾਲ ਮਿਲ ਕੇ ਸਾਂਝੀ ਕਮੇਟੀ ਕਿਸਾਨਾਂ ਨਾਲ ਸਾਜਿਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁੱਝ ਸਰਕਾਰਾਂ ਅਜੀਹੀਆਂ ਹਨ ਜੋ ਕਿਸਾਨ ਨਾਲ ਲੀਡਰ ਨੂੰ ਬਦਨਾਮ ਕਰਨ ਲਈ ਉਨ੍ਹਾਂ ਵਰਗੀਆਂ ਹੀ ਜਥੇਬੰਦੀਆਂ ਖੜ੍ਹੀਆਂ ਕਰ ਛੱਡ ਦਿੰਦਿਆਂ ਹਨ ਅਤੇ ਕੁੱਝ ਇਹੋ ਜੀਹੇ ਹਨ ਜੋ ਲੋਕਾਂ ‘ਚ ਭਰਮ ਭਲੇਖੇ ਵੀ ਪਾ ਸਕਦੀਆਂ। ਜਿਸ ਦਾ ਜਨਤਾ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਸਰਕਾਰਾਂ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਇਨ੍ਹਾਂ ਦਾ ਘੋਲ ਨੂੰ ਕਿਵੇਂ-ਨਾ-ਕਿਵੇਂ ਬਦਨਾਮ ਕੀਤਾ ਜਾਵੇ। ਸੋ ਕਿਸਾਨ ਜਥੇਬੰਦੀਆਂ ਨੂੰ ਜਾਗਣ ਦੀ ਲੋੜ ਹਨ ਤਾਂ ਜੋ ਅੱਗੇ ਚੱਲ ਕੇ ਅੰਦੋਲਨ ਹੋਰ ਤੇਜ ਕੀਤਾ ਜਾਵੇਗਾ।