India Punjab

ਕਿਸਾਨਾਂ ਨੇ ਮੋਦੀ ਨੂੰ ਦਿੱਤੀ ਚਿਤਾਵਨੀ, ਆਰ-ਪਾਰ ਦੀ ਲੜਾਈ ਲੜਨ ਲਈ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ

‘ਦ ਖ਼ਾਲਸ ਬਿਊਰੋ ( ਹਿਨਾ ) :- ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸਿੰਘੂ ਬਾਰਡਰ ਕੋਲ ਲਾਏ ਧਰਨੇ ਦੌਰਾਨ ਮੀਡੀਆ ਨੂੰ ਸੰਬੋਧਨ ਕੀਤਾ ਗਿਆ ਹੈ ਜਿਸ ਵਿੱਚ ਕਿਸਾਨਾਂ ਨੇ ਮੋਦੀ ਦੇ ਕੱਲ੍ਹ 29 ਨਵੰਬਰ ਦੇ ਦਿੱਤੇ ਸੱਦੇ ਨੂੰ ਰੱਦ ਕਰਦਿਆ ਕਿਹਾ ਕਿ ਅਸੀਂ ਮੋਦੀ ਸਰਕਾਰ ਦੇ ਸੱਦੇ ਨੂੰ ਨਕਾਰਦੇ ਹੋਏ ਸ਼ਰਤਾਂ ਨੂੰ ਨਾ ਮਣਨ ਦਾ ਫੈਸਲਾ ਕੀਤਾ ਹੈ।

ਕਿਸਾਨ ਜਥੇਬੰਦੀਆਂ ਨੇ ਮੀਡੀਆ ਨੂੂੂੰ ਜਾਣਕਾਰੀ ਦਿੰਦਿਆ ਕਿਹਾ ਕਿ ਮੋਦੀ ਨੇ ਮੂੰਹ ‘ਚ ਰਾਮ ਨਾਮ ਤੇ ਬਗਲ ‘ਚ ਸ਼ੂਰੀ ਵਾਲੀ ਕਹਾਵਤ ਨੂੰ ਸੱਚ ਕਰ ਦਿੱਤਾ ਹੈ। ਦੂਜੀ ਪਾਸੇ ਅਮਿਤ ਸ਼ਾਹ ਸਾਡੇ ਹੋਰ ਆਗੂਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਨਾਲ ਹੀ ਉਨ੍ਹਾਂ ਨੂੰ ਹੌਂਸਲਾ ਦੇ ਰਿਹਾ ਹੈ ਕਿ ਹੋਰ ਕਿਸਾਨ ਭਾਈਚਾਰੇ ਨੂੰ ਜੋ ਕਿ ਬੁਰਾਡੀ ‘ਚ ਫਸੀਆ ਹੋਈਆ ਉਨ੍ਹਾਂ ਨੂੰ ਇੱਥੇ ਲਿਆਉਣ ਲਈ DGP ਨੂੰ ਹੁਕਮ ਦੇ ਰਿਹਾ ਹੈ। ਕਿਸਾਨਾਂ ਨੇ ਕਿਹਾ ਸ਼ਾਹ ਦੀ ਫੋਨ ‘ਤੇ ਇਸ ਗੱਲਬਾਤ ‘ਤੇ ਸਾਨੂੰ ਵਿਸ਼ਵਾਸ ਨਹੀਂ, ਕਿਸਾਨਾਂ ਨੇ ਮੀਡੀਆ ਨੂੰ ਸਹੀ ਅਤੇ ਨਿਰਪੱਖ ਖਬਰ ਲਿੱਖਣ ਦਾ ਬੋਲਦੇ ਹੋਏ ਕਿਹਾ ਕਿ ਕੁੱਝ ਪ੍ਰੈਸ ਵਾਲੇ ਸਾਡੇ ਕਿਸਾਨੀ ਅੰਦੋਲਨ ਨੂੰ ਇੱਕ ਸਟੇਟ, ਇੱਕ ਧਰਮ ਅਤੇ ਇੱਕ ਕੌਮ ਦੇ ਨਾਂ ਦੇ ਕੇ ਸਾਡੇ ਸੰਘਰਸ਼ ਨੂੰ ਝੂੱਠਾ ਸਾਬਿਤ ਕਰਨ ਦੀ ਕੋਸ਼ਿਸ਼ ਕਰਨ ਦੀ ਸਾਜਿਸ਼ ਕਰ ਰਹੀ ਹੈ, ਜਥੇਬੰਦੀ ਆਗੂ ਨੂੰ ਕਿਹਾ ਕਿ ਮੈਂ ਉਨ੍ਹਾਂ ਨੂੂੰ ਇਹ ਹੀ ਕਹਿਣਾ ਚਾਹੁੰਦਾ ਹਾਂ ਜੋ ਬੰਦਾ ਕਿਰਤ ਕਰਦਾ ਹੈ ਖੇਤੀ ਕਰਦਾ ਹੈ, ਉਹ ਕਿਸਾਨ ਹੈ ਮਜਦੂਰ ਹੈ ਅਤੇ ਉਨ੍ਹਾਂ ਦਾ ਸੰਘਰਸ਼ ਹੈ। ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਸਾਡੇ ਦੋ ਹੋਰ ਵੱਡੇ ਸੰਗਠਨ ਆ ਰਹੇ ਹਨ ਜੋ ਕਿ ਜਲਦ ਹੀ ਕਿਸਾਨੀ ਸੰਘਰਸ਼ ਨੂੰ ਹੋਰ ਮਜਬੂਤ ਅਤੇ ਬਲ ਦੇਣਗੇ।

ਜਥੇਬੰਦੀਆਂ ਨੇ ਕਿਹਾ ਕਿ ਮੋਦੀ ਜੀ ਹਮੇਸ਼ਾ ਆਪਣੇ ਮਨ ਕੀ ਬਾਤ ਸੁਣਾਉਂਦੇ ਰਹਿੰਦੇ ਹਨ, ਪਰ ਚਾਰ ਤੋਂ ਕਿਸਾਨ ਆਪਣੇ ਮਨ ਦੀ ਬਾਤ ਮੋਦੀ ਨੂੰ ਸੁਣਾਉਣਾ ਚਾਹੁੰਦੇ ਹਨ। ਜਿਸ ‘ਤੇ ਕਿਸਾਨਾਂ ਨੇ ਸਿੱਧੇ ਤੌਰ ‘ਤੇ ਮੋਦੀ ਨੂੰ ਕਿਹਾ ਕਿ ਸਾਡੀ ਗੱਲ ਮੰਨ ਲਓ ਵਰਨਾ ਤੁਹਾਨੂੰ ਤੇ ਤੁਹਾਡੀ ਰੂਰਲ ਪਾਰਟੀ ਅਤੇ ਤੁਹਾਡੀ ਸਰਕਾਰ ਨੂੰ ਬਹੁਤ ਮਹਿੰਗਾ ਪੈ ਸਕਦਾ ਹੈ ਜੋ ਕਿ ਤੁਹਾਨੂੰ ਹਮੇਸ਼ਾ – ਹਮੇਸ਼ਾ ਹੀ ਯਾਦ ਰਹੇਗਾ, ਇਸ ਲਈ ਸਾਡੇ ਕਿਸਾਨ ਆਰ-ਪਾਰ ਦੀ ਲੜਾਈ ਲੜਣ ਆਏ ਹਨ।

ਕਿਸਾਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਸਰਕਾਰ ਨੂੰ ਘੇਰ ਦੇ ਹੋਏ ਕਿਹਾ ਆਪਣੇ ਸਿਆਸੀ ਹਿਤਾਂ ਦੀ ਵਜ੍ਹਾਂ ਕਰਕੇ ਉਹ ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨ ਦਾ ਲਾਭ ਨਹੀਂ ਲੈਣ ਦੇ ਰਹੇ ਹਨ, ਪ੍ਰਧਾਨ ਮੰਤਰੀ ਨੇ ਕਿਹਾ ਜੇਕਰ ਮੰਡੀਆਂ ਅਤੇ MSP ਬੰਦ ਕਰਨੀ ਸੀ, ਤਾਂ ਇੰਨਾਂ ਨਿਵੇਸ਼ ਕਿਉਂ ਕੀਤਾ ? ਉਨ੍ਹਾਂ ਕਿਹਾ ਮੰਡੀਆਂ ਦੇ ਆਧੁਨਿਕੀਕਰਣ ‘ਤੇ ਸਰਕਾਰ ਨੇ ਕਰੋੜਾਂ ਰੁਪਏ ਖ਼ਰਚ ਕਰ ਦਿੱਤੇ ਹਨ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ 10 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਪੈਸੇ ਜਮਾ ਹੋ ਚੁੱਕੇ ਹਨ, ਹੁਣ ਤੱਕ ਕਿਸਾਨਾਂ ਨੂੰ 1 ਲੱਖ ਕਰੋੜ ਦਿੱਤੇ ਗਏ ਹਨ, ਉਨ੍ਹਾਂ ਕਿਹਾ ਸਾਡੀ ਸਰਕਾਰ ਰਿਕਾਰਡ ਜੇਕਰ ਕਿਸਾਨ ਵੇਖਣਗੇ ਤਾਂ ਸੱਚ ਸਾਹਮਣੇ ਆ ਜਾਵੇਗਾ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕੀ ਯੂਰੀਆ ਦੀ ਕਾਲਾਬਜ਼ਾਰੀ ਖ਼ਤਨ ਕਰਨ ਦਾ ਵਾਅਦਾ ਕੀਤਾ ਸੀ ਕਰਕੇ ਵਿਖਾਈ, ਉਨ੍ਹਾਂ ਕਿਹਾ ਸਰਕਾਰ ਨੇ ਸੁਆਮੀਨਾਥਨ ਰਿਪੋਰਟ ਵੀ ਲਾਗੂ ਕਰਦੇ ਹੋਏ MSP ‘ਤੇ ਡੇਢ ਗੁਣਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿਸਾਨਾਂ ਦੇ ਹਰ ਸਵਾਲ ਦਾ ਜਵਾਬ ਸਰਕਾਰ ਦੇਣ ਨੂੰ ਤਿਆਰ ਹੈ, ਉਨ੍ਹਾਂ ਕਿਹਾ ਮੈਨੂੰ ਵਿਸ਼ਵਾਸ਼ ਹੈ ਕਿ ਖੇਤੀ ਸੁਧਾਰ ਨੂੰ ਲੈ ਕੇ ਕਿਸਾਨਾਂ ਦੇ ਸ਼ੰਕੇ ਨੇ ਉਹ ਭਵਿੱਖ ਵਿੱਚ ਦੂਰ ਹੋ ਜਾਣਗੇ।