India Punjab

ਨਹੀਂ ਸੁਣਦੇ ਮਾਨ,300 ਪਰਿਵਾਰਾਂ ਨੇ ਕੇਜਰੀਵਾਲ ਨੂੰ ਜ਼ਿੰਦਗੀ ਦਾ ਵਾਸਤਾ ਦਿੱਤਾ,ਵਾਅਦਾ ਯਾਦ ਕਰਵਾਇਆ

ਬੇਰੋਜ਼ਗਾਰ TET Pass ਅਧਿਆਪਕ ਯੂਨੀਅਨ ਨੇ ਅਰਵਿੰਦ ਕੇਜਰੀਵਾਲ ਨੂੰ ਲਿੱਖੀ ਚਿੱਠੀ

ਦ ਖ਼ਾਲਸ ਬਿਊਰੋ : ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਨੇ Tet ਬੇਰੁਜ਼ਗਾਰ ਅਧਿਆਪਕਾਂ ਨੂੰ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਬਾਅਦ 10 ਸਾਲਾਂ ਤੋਂ ਸੰਘਰਸ਼ ਕਰ ਰਹੇ Tet ਬੇਰੁਜ਼ਗਾਰ ਅਧਿਆਪਕਾਂ ਨੂੰ ਬਣਦਾ ਹੱਕ ਦਿੱਤਾ ਜਾਵੇਗਾ । ਪਰ ਸਰਕਾਰ ਬਣਨ ਦੇ 3 ਮਹੀਨੇ ਬਾਅਦ ਜਦੋਂ ਪੰਜਾਬ ਦੇ ਮੁੱਖ ਮੰਤਰੀ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ ਨੇ ਤਾਂ ਉਨ੍ਹਾਂ ਨੇ ਵਾਅਦਾ ਯਾਦ ਦਿਵਾਉਣ ਦੇ ਲਈ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿੱਖੀ ਹੈ।

ਇਹ ਹੈ ਬੇਰੁਜ਼ਗਾਰ TET ਅਧਿਆਪਕਾਂ ਦੀ ਮੰਗ

2011 ਵਿੱਚ ਤਤਕਾਲੀ ਸਰਕਾਰ ਨੇ ਕਿਹਾ ਸੀ ਕੀ ਅਧਿਆਪਕਾਂ ਦੀ ਨਿਯੁਕਤੀ ਲਈ TET ਦਾ ਇਮਤਿਹਾਨ ਪਾਸ ਕਰਨਾ ਹੋਵੇਗਾ। 2011 ਵਿੱਚ ਹੀ ਇਮਤਿਹਾਨ ਹੋਇਆ ਪਰ ਪ੍ਰਸ਼ਨਾਂ ਦੇ ਉੱਤਰ ਗਲਤ ਸੈਟ ਕਰ ਦਿੱਤੇ ਗਏ ਜਿਸ ਦੀ ਵਜ੍ਹਾਂ ਕਰਕੇ ਯੋਗ ਉਮੀਦਵਾਰ ਫੇਲ੍ਹ ਹੋ ਗਏ। ਜਦਕਿ ਸਿੱਖਿਆ ਵਿਭਾਗ ਵੱਲੋਂ ਸਾਰੇ ਉਮੀਦਵਾਰਾਂ ਨੂੰ 4 ਅੰਕ ਗ੍ਰੇਸ ਦੇਣੇ ਬਣਦੇ ਸਨ। ਇਸੇ ਨਤੀਜੇ ਦੇ ਅਧਾਰ ‘ਤੇ ਵਿਭਾਗ ਵੱਲੋਂ 2011 ਵਿੱਚ 3442 ਅਤੇ 2012 ਵਿੱਚ 5178 ਅਧਿਆਪਕਾਂ ਦੀ ਭਰਤੀ ਕੀਤੀ ਗਈ। ਭਰਤੀ ਨਿਰੋਲ MA, BA, BED ਦੇ ਨੰਬਰਾਂ ਦੀ ਮੈਰਿਟ ਦੇ ਆਧਾਰ ‘ਤੇ ਕੀਤੀ ਗਈ। ਸਿੱਖਿਆ ਵਿਭਾਗ ਦੇ ਗਲਤ ਨਤੀਜਿਆਂ ਦੇ ਸ਼ਿ ਕਾਰ ਹੋਏ ਉਮੀਦਵਾਰਾਂ ਦਾ ਮੈਰਿਟ ਅੰਕ ਸਿੱਖਿਆ ਵਿਭਾਗ ਵੱਲੋਂ ਭਰਤੀ ਕੀਤੇ ਗਏ ਉਮੀਦਵਾਰਾਂ ਤੋਂ ਵੱਧ ਸੀ।

ਇਸ ਦੇ ਖਿਲਾਫ਼ ਬੇਰੁਜ਼ਗਾਰ ਅਧਿਆਪਕ ਹਾਈਕੋਰਟ ਪਹੁੰਚੇ । ਅਦਾਲਤ ਨੇ 2017 ਵਿੱਚ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਸਰਕਾਰ ਨੂੰ ਕਿਹਾ ਕੀ 4 ਨੰਬਰ ਦੇ ਗ੍ਰੇਸ ਨੰਬਰ ਸਾਰੇ ਉਮੀਦਵਾਰਾਂ ਨੂੰ ਦਿੱਤੇ ਜਾਣ। 2020 ਵਿੱਚ ਅਦਾਲਤ ਨੇ ਉਮੀਦਵਾਰਾਂ ਦੇ ਹੱਕ ਵਿੱਚ ਭਰਤੀ ਸੰਬੰਧੀ ਨਿਰਦੇਸ਼ ਵੀ ਦਿੱਤੇ ਪਰ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ। ਇਸ ਤੋਂ ਬਾਅਦ ਉਮੀਦਵਾਰਾਂ ਨੇ ਸਿੱਖਿਆ ਵਿਭਾਗ ਦੇ ਗੇਟ ‘ਤੇ ਧਰਨਾ ਲਾ ਲਿਆ ਜਿਸ ਵਿੱਚ ਤਤਕਾਲੀ ਪੰਜਾਬ ਆਪ ਦੇ ਪ੍ਰਧਾਨ ਭਗਵੰਤ ਮਾਨ ਅਤੇ ਕੇਜਰੀਵਾਲ ਵੀ ਸ਼ਾਮਲ ਹੋਏ ਅਤੇ ਭਰੋਸਾ ਦਿੱਤਾ ਸੀ ਸਰਕਾਰ ਬਣਨ ਤੋਂ ਬਾਅਦ ਉਹ ਵਾਅਦਾ ਜ਼ਰੂਰ ਪੂਰਾ ਕਰਨਗੇ ਪਰ ਹੁਣ TET ਬੇਰੋਜ਼ਗਾਰ ਅਧਿਆਪਕ ਮੁੱਖ ਮੰਤਰੀ ਮੰਤਰੀ ਭਗਵੰਤ ਮਾਨ ਦੇ ਵਤੀਰੇ ਤੋਂ ਕਾਫੀ ਨਰਾਜ਼ ਨਜ਼ਰ ਆ ਰਹੇ ਹਨ।

ਮਾਨ ਤੋਂ ਨਰਾਜ਼ TET ਬੇਰੋਜ਼ਗਾਰ ਅਧਿਆਪਕ

ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੂੰ ਲਿੱਖੀ ਚਿਠੀ ਵਿੱਚ TET ਬੇਰੋਜ਼ਗਾਰ ਅਧਿਆਪਕਾਂ ਨੇ ਇ ਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਵੀ ਆਪਣੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦੇ OSD ਸੁਖਵੀਰ ਸਿੰਘ ਨੇ ਮੁਲਾਕਾਤ ਕਰਵਾਉਣ ਦਾ ਭਰੋਸਾ ਵੀ ਦਿੱਤਾ ਪਰ ਉਹ ਸਿਰਫ਼ ਲਾਰਾ ਸਾਬਿਤ ਹੋਇਆ ਹੈ। TET ਬੇਰੋਜ਼ਗਾਰ ਅਧਿਆਪਕਾਂ ਨੇ ਕਿਹਾ ਸਿੱਖਿਆ ਵਿਭਾਗ ਦੀ ਗਲਤੀ ਦਾ ਖਾਮਿਆਜ਼ਾ ਉਹ ਭੁਗਤ ਰਹੇ ਨੇ,। ਉਨ੍ਹਾਂ ਨੇ 300 ਪਰਿਵਾਰਾਂ ਦਾ ਵਾਸਤਾ ਦਿੰਦੇ ਹੋਏ ਅਰਵਿੇਦ ਕੇਜਰੀਵਾਲ ਨੂੰ ਅਪੀਲ ਕੀਤੀ ਉਹ ਆਪਣਾ ਵਾਅਦਾ ਪੂਰਾ ਕਰਨ।