India Punjab

ਸੁਪਰੀਮ ਕੋਰਟ ਦਾ ਹੁਕਮ, ਸਹੁਰੇ ਘਰ ‘ਚ ਪਤਨੀ ਨੂੰ ਲੱਗੀ ਹਰੇਕ ਸੱਟ ਫੇਟ ਦਾ ਪਤੀ ਹੋਵੇਗਾ ਜ਼ਿੰਮੇਵਾਰ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਇਕ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਜੇਕਰ ਸਹੁਰੇ ਪਰਿਵਾਰ ਵਿੱਚ ਪਤਨੀ ਨੂੰ ਸੱਟ ਫੇਟ ਲੱਗਦੀ ਹੈ ਤਾਂ ਪਤੀ ਮੁੱਖ ਤੌਰ ‘ਤੇ ਇਸ ਲਈ ਜ਼ਿੰਮੇਵਾਰ ਹੋਵੇਗਾ। ਬੇਸ਼ੱਕ ਇਹ ਕੁੱਟਮਾਰ ਉਸਦੇ ਰਿਸ਼ਤੇਦਾਰਾਂ ਵੱਲੋਂ ਕੀਤੀ ਗਈ ਹੋਵੇ।

ਮਾਮਲੇ ਦੀ ਸੁਣਵਾਈ ਕਰਦਿਆਂ ਪਤਨੀ ਨਾਲ ਮਾਰਕੁੱਟ ਕਰਨ ਦੇ ਮੁਲਜ਼ਮ ਪਤੀ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਵੀ ਇਕਕਾਰ ਕਰ ਦਿੱਤਾ ਗਿਆ। ਚੀਫ਼ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਆਪਣੀ ਪਤਨੀ ਨਾਲ ਮਾਰਕੁੱਟ ਕਰਨ ਦੇ ਮੁਲਜ਼ਮ ਪਤੀ ਦਾ ਇਹ ਤੀਜਾ ਵਿਆਹ ਹੈ, ਜਦਕਿ ਔਰਤ ਦੀ ਇਹ ਦੂਜੀ ਸ਼ਾਦੀ ਹੈ। ਔਰਤ ਨੇ ਵਿਆਹ ਤੋਂ ਇੱਕ ਸਾਲ ਬਾਅਦ ਬੱਚੇ ਨੂੰ ਜਨਮ ਦਿੱਤਾ।

ਪਿਛਲੇ ਸਾਲ ਜੂਨ ਵਿੱਚ ਔਰਤ ਨੇ ਆਪਣੇ ਪਤੀ ਅਤੇ ਸਹੁਰਿਆਂ ਖਿਲਾਫ ਲੁਧਿਆਣਾ ਪੁਲਿਸ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਦਾਜ ਦੀ ਮੰਗ ਪੂਰੀ ਨਾ ਕਰਨ ‘ਤੇ ਉਸ ਨੂੰ ਉਸਦੇ ਪਤੀ, ਸੱਸ ਅਤੇ ਸੱਸ ਨੇ ਬੇਰਹਿਮੀ ਬੁਰੀ ਤਰ੍ਹਾਂ ਕੁੱਟਿਆ ਸੀ।