Punjab

ਨ ਸ਼ੇ ਦੀ ਭੇਟ ਚੜਨ ਵਾਲੇ ਨੌਜਵਾਨਾਂ ਦੀਆਂ ਮਾਂਵਾਂ ਦੀਆਂ ਬਦਅਸੀਸਾਂ ਕਰਕੇ ਮਜੀਠੀਆ ਦੀ ਜ਼ਮਾਨਤ ਹੋਈ ਹੈ ਰੱਦ – ਰੰਧਾਵਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਬਿਕਰਮ ਸਿੰਘ ਮਜੀਠੀਆ ਬਾਰੇ ਬੋਲਦਿਆਂ ਕਿਹਾ ਕਿ ਜਿਸ ਵੇਲੇ ਮਜੀਠੀਆ ਦੀ ਜ਼ਮਾਨਤ ਹੋਈ ਸੀ, ਮਜੀਠੀਆ ਦੀ ਉਸ ਵਕਤ ਜਿਵੇਂ ਦੀ ਭਾਸ਼ਾ ਸੀ, ਇਹ ਬਹੁਤ ਗਲਤ ਚੀਜ਼ ਹੈ। ਉਨ੍ਹਾਂ ਵੱਲੋਂ ਪੁਲਿਸ ਨੂੰ ਧਮ ਕੀ ਦਿੱਤੀ ਗਈ। ਰੰਧਾਵਾ ਨੇ ਕਿਹਾ ਕਿ ਮਜੀਠੀਆ ਨੂੰ ਜਦੋਂ ਬੇਲ ਮਿਲੀ ਸੀ ਤਾਂ ਉਸਨੇ ਕਿਹਾ ਸੀ ਕਿ ਲੱਖਾਂ ਮਾਂਵਾਂ ਦੀਆਂ ਅਸੀਸਾਂ ਕਰਕੇ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੈ ਪਰ ਅੱਜ ਮੈਂ ਕਹਿੰਦਾ ਹਾਂ ਕਿ ਜਿਹੜੇ ਹਜ਼ਾਰਾਂ ਨੌਜਵਾਨ ਨਸ਼ੇ ਦੀ ਭੇਟ ਚੜੇ ਹਨ, ਉਨ੍ਹਾਂ ਦੀਆਂ ਮਾਂਵਾਂ ਦੀਆਂ ਬਦਅਸੀਸਾਂ ਕਰਕੇ ਅੱਜ ਉਸਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ। ਸਾਲ 2008 ਤੋਂ ਪਹਿਲਾਂ ਪੰਜਾਬ ਵਿੱਚ ਕਿਸੇ ਨੇ ਚਿੱਟਾ, ਮਾਫੀਆ, ਨਸ਼ੇ ਦਾ ਨਾਂ ਨਹੀਂ ਸੁਣਿਆ ਸੀ।

ਰੰਧਾਵਾ ਨੇ ਕਿਹਾ ਕਿ ਜਿਸ ਵੇਲੇ ਪੰਜ ਤਰੀਕ ਨੂੰ ਇਹ ਕੇਸ ਲੱਗਾ ਸੀ, ਜਥੇਦਾਰ ਅਕਾਲ ਤਖ਼ਤ ਸਾਹਿਬ ਨੇ 2 ਤਰੀਕ ਨੂੰ ਕਿਹਾ ਸੀ ਕਿ ਪੰਜਾਬ ਵਿੱਚ ਪੰਥਕ ਸੰਕਟ ਆ ਗਿਆ, ਉਸਦੇ ਲਈ ਉਨ੍ਹਾਂ ਨੇ ਇੱਕ ਮੀਟਿੰਗ ਬੁਲਾਈ ਸੀ ਅਤੇ ਉਸ ਮੀਟਿੰਗ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੱਲਾਂ ਕੀਤੀਆਂ, ਨਾਲ ਹੀ ਉਨ੍ਹਾਂ ਨੇ ਅਖੀਰ ਵਿੱਚ ਕਿਹਾ ਕਿ ਸਿੱਖ ਕੌਮ ਨੂੰ ਇੱਕੋ ਹੀ ਪਾਰਟੀ ਰਿਪਰੈਸਨਟੇਟਿਵ ਕਰਦੀ ਹੈ। ਇਸ ਬਿਆਨ ‘ਤੇ ਮੈਂ ਉਨ੍ਹਾਂ ਨੂੰ ਚਿੱਠੀ ਲਿਖੀ ਸੀ ਪਰ ਉਸ ਚਿੱਠੀ ਦਾ ਜਵਾਬ ਜਥੇਦਾਰ ਵੱਲੋਂ ਦੇਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਹ ਚਿੱਠੀ ਲਿਖਣ ਦਾ ਇਖਲਾਕੀ ਹੱਕ ਨਹੀਂ ਹੈ। ਉਨ੍ਹਾਂ ਦਾ ਕੀ ਮਤਲਬ ਹੈ ਕਿ ਕੀ ਮੈਂ ਸਿੱਖ ਨਹੀਂ ਹਾਂ। ਕੀ ਸਿਰਫ਼ ਉਹੀ ਸਿੱਖ ਹੈ, ਜੋ ਅਕਾਲੀ ਦਲ ਨਾਲ ਸਬੰਧਿਤ ਹੈ। ਜੇ ਅਜਿਹਾ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਤਾਂ ਹਾਲੇ ਤੱਕ ਅੰਮ੍ਰਿਤਧਾਰੀ ਨਹੀਂ ਹੈ ਤਾਂ ਇਹ ਕਿਹੜੀ ਸਿੱਖ ਨੁਮਾਇੰਦਾ ਪਾਰਟੀ ਹੈ।