India

ਬਿਹਾਰ ‘ਚ ਹੜ੍ਹਾਂ ‘ਚ ਫਸੇ ਲੋਕਾਂ ਦੀ ਮਦਦ ਲਈ ਫਿਰ ਅੱਗੇ ਆਏ ਸੋਨੂ ਸੂਦ, ਗਰੀਬ ਕਿਸਾਨ ਨੂੰ ਖਰੀਦ ਕੇ ਦਿੱਤੀ ਮੱਝ

‘ਦ ਖ਼ਾਲਸ ਬਿਊਰੋ :- ਫਿਲਮਾਂ ‘ਚ ਭਲੇ ਹੀ ਖਲਨਾਇਕ ਦੀ ਭੂਮਿਕਾ ਨਿਭਾਉਂਦੇ ਆ ਰਹੇ ਹਨ, ਪਰ ਅਸਲ ਜ਼ਿੰਦਗੀ ‘ਚ ਸੋਨੂ ਸੂਦ ਇੱਕ ਸੁਪਰਹਿਰੋ ਹਨ। ਇਸ ਦੀ ਮਿਸਾਲ ਉਨ੍ਹਾਂ ਪਹਿਲਾਂ ਕੋਰੋਨਾ ਕਾਲ ‘ਚ ਪ੍ਰਵਾਸੀ ਮਜਦੂਰਾਂ ਲਈ ਬੱਸਾ ਤੇ ਜਹਾਜ਼ਾਂ ਦਾ ਪ੍ਰਬੰਧ ਕਰਨ ਵੇਲੇ ਦਿੱਤੀ ਤੇ ਹੁਣ ਫਿਰ ਤੋਂ ਬਿਹਾਰ ‘ਚ ਆਈ ਹੜ੍ਹ ਕਾਰਨ ਦੁੱਖੀ ਲੋਕਾਂ ਦੀ ਮਦਦ ਕਰ ਕੇ ਰਹੇ ਹਨ। ਸੋਨੂੰ ਨੇ ਬਿਹਾਰ ਦੇ ਇੱਕ ਕਿਸਾਨ ਜੋ ਕਿ ਹੜ੍ਹਾਂ ‘ਚ ਆਪਣੇ ਪੁੱਤਰ ਤੇ ਇੱਕ ਮੱਝ ਨੂੰ ਗੁਆ ਚੁੱਕੇ ਹਨ, ਦੀ ਮਦਦ ਕੀਤੀ ਹੈ। ਸੋਨੂ ਨੇ ਕਿਸਾਨ ਨੂੰ ਮੱਝ ਖਰੀਦ ਕੇ ਦਿੱਤੀ ਹੈ। ਸੋਨੂੰ ਆਪਣੇ ਟਵੀਟਰ ਅਕਾਉਂਟ ‘ਤੇ ਇੱਸ ਮੱਝ ਦੀ ਫੋਟੋ ਸਾਂਝੀ ਕਰਦਿਆਂ ਆਪਣੀ ਖੁਸ਼ੀ ਵੀ ਜ਼ਾਹਰ ਕੀਤੀ ਹੈ।

ਸੋਨੂੰ ਸੂਦ ਨੂੰ ਆਪਣੇ ਟਵਿੱਟਰ ਅਕਾਉਂਟ ‘ਤੇ ਲਿਖਿਆ ਕਿ, ‘ਚੰਪਾਰਨ ਦੇ ਕਿਸਾਨ ਭੋਲਾ ਨੇ ਹੜ੍ਹਾਂ ‘ਚ ਆਪਣਾ ਇੱਕ ਪੁੱਤਰ ਤੇ ਇੱਕ ਮੱਝ ਗੁਆ ਦਿੱਤੀ ਹੈ। ਇਹ ਮੱਝ ਉਸ ਦੀ ਕਮਾਈ ਦਾ ਇੱਕੋਂ – ਇੱਕ ਸਾਧਨ ਸੀ। ਕੋਈ ਵੀ ਆਪਣੇ ਪੁੱਤਰ ਨੂੰ ਗੁਆਉਣ ਦੇ ਦਰਦ ਤੋਂ ਛੁਟਕਾਰਾ ਨਹੀਂ ਪਾ ਸਕਦਾ, ਪਰ ਸੋਨੂੰ ਸੂਦ ਤੇ ਨੀਤੀ ਗੋਇਲ ਨੇ ਉਸ ਨੂੰ ਮੱਝ ਖਰੀਦ ਕੇ ਦਿੱਤੀ। ਤਾਂ ਜੋ ਉਹ ਆਪਣੀ ਜ਼ਿੰਦਗੀ ਜੀ ਸਕਣ ਤੇ ਆਪਣੇ ਬੱਚਿਆਂ ਦੀ ਦੇਖਭਾਲ ਕਰ ਸਕਣ। ‘ ਇਸ ਟਵੀਟ ‘ਚ ਸੋਨੂ ਨੇ ਮੱਝ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।


ਇਸ ਪੋਸਟ ਨੂੰ ਰੀਟਵੀਟ ਕਰਦੇ ਸਮੇਂ ਸੋਨੂੰ ਸੂਦ ਨੇ ਆਪਣੇ ਅਕਾਉਂਟ ‘ਤੇ ਲਿਖਿਆ,’ ਮੈਂ ਆਪਣੀ ਪਹਿਲੀ ਕਾਰ ਖਰੀਦਣ ‘ਤੇ ਇੰਨਾ ਖੁਸ਼ ਨਹੀਂ ਹੋਇਆ ਸੀ, ਜਿੰਨਾ ਇਹ ਮੱਝ ਖਰੀਦਣ ‘ਤੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਜਦੋਂ ਮੈਂ ਬਿਹਾਰ ਆਵਾਂਗਾ, ਤਾਂ ਮੈਂ ਇਸ ਮੱਝ ਦਾ ਤਾਜ਼ਾ ਦੁੱਧ ਪੀਵਾਂਗਾ।’