‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਮੂੰਹੋ ਰੋਟੀ ਦੀ ਆਖਰੀ ਬੁਰਕੀ ਵੀ ਖੋਹ ਲੈਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਭਾਰਤੀ ਜਨਤਾ ਪਾਰਟੀ ਜੇਕਰ ਸੋਚਦੀ ਹੈ ਕਿ ਕਿਸਾਨ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕਰਨਗੇ, ਤਾਂ ਉਹ  ਗਲਤਫਹਿਮੀ ‘ਚ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਤੁਹਾਡੇ ਹੰਕਾਰ ਨੂੰ ਠੀਕ ਕਰ ਦੇਵੇਗਾ ਅਤੇ ਤੁਹਾਡੀ ਇੱਥੇ ਜੋ ਵੀ ਥੋੜ੍ਹੀ ਜਿਹੀ ਮੌਜ਼ੂਦਗੀ ਹੈ, ਉਸ ਨੂੰ ਖਤਮ ਕਰਕੇ ਲੋਕ ਤੁਹਾਨੂੰ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਭਾਜਪਾ ਨੂੰ ਚੋਣ ਲੜਨ ਲਈ ਉਮੀਦਵਾਰ ਵੀ ਲੱਭਣਗੇ।

Leave a Reply

Your email address will not be published. Required fields are marked *