India International Punjab

ਸ਼ਾਂਤ ਹੋ ਗਈ ਬੁਲੰਦ ਆਵਾਜ਼, ਮਰਹੂਮ ਹੋਏ ਪੰਜਾਬੀ ਗਾਇਕ ਸ਼ੌਕਤ ਅਲੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮਸ਼ਹੂਰ ਪੰਜਾਬੀ ਲੋਕ ਗਾਇਕ ਸ਼ੌਕਤ ਅਲੀ ਦਾ ਅੱਜ ਲਾਹੌਰ ’ਚ ਦੇਹਾਂਤ ਹੋ ਗਿਆ। ਉਹ 75 ਵਰ੍ਹਿਆਂ ਦੇ ਸਨ। ਉਨ੍ਹਾਂ ਨੂੰ ਇਕ ਮਹੀਨੇ ਤੋਂ ਗੁਰਦੇ ਖ਼ਰਾਬ ਹੋਣ ਕਾਰਨ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। 

ਜ਼ਿਕਰਯੋਗ ਹੈ ਕਿ ਉਨ੍ਹਾਂ ਨੇ 1982 ’ਚ ਭਾਰਤ ’ਚ ਹੋਈਆਂ ਏਸ਼ਿਆਈ ਖੇਡਾਂ ’ਚ ਆਪਣੀ ਗਾਇਕੀ ਦੇ ਜੌਹਰ ਦਿਖਾਏ ਸਨ। ਦੇਸ਼ਭਗਤੀ ਦੇ ਗੀਤ ‘ਸਾਥੀਓ ਮੁਜਾਹਿਦੋ ਜਾਗ ਉੱਠਾ ਹੈ ਸਾਰਾ ਵਤਨ’, ਮੇਰਾ ਪੁੱਤਰ ਪਾਕਿਸਤਾਨ ਦਾ ਅਤੇ ਅਪਨਾ ਕਾਯਦ ਏਕ ਹੈ’’ ਲੋਕਾਂ ਦੀ ਜ਼ੁਬਾਨ ‘ਤੇ ਹਨ ।

ਸ਼ੌਕਤ ਅਲੀ ਦਾ ਇੱਕ ਅੰਦਾਜ।

ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪੁੱਤਰ ਆਮੀਰ ਸ਼ੌਕਤ ਅਲੀ ਨੇ ਇੱਕ ਵੀਡੀਓ ਪੋਸਟ ਕੀਤੀ ਸੀ ਕਿ ਉਨ੍ਹਾਂ ਦੇ ਪਿਤਾ ਦਾ ਇਲਾਜ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਨਿਰਦੇਸ਼ਾਂ ’ਤੇ ਫ਼ੌਜ ਵੱਲੋਂ ਕੀਤਾ ਜਾ ਰਿਹਾ ਹੈ। ਪੁੱਤਰ ਇਮਰਾਨ ਨੇ ਪਿਛਲੇ ਸਾਲ ਸਤੰਬਰ ’ਚ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਸੰਸਥਾਵਾਂ ਨੂੰ ਮਾਲੀ ਮਦਦ ਦੀ ਅਪੀਲ ਵੀ ਕੀਤੀ ਸੀ।