India

ਗਾਇਕ ਬੱਬੂ ਮਾਨ ਨੇ ਬਾਲੀਵੁੱਡ ਅਦਾਕਾਰਾਂ ਨੂੰ ਫਿਲਮਾਂ ਦਾ ਬਾਈਕਾਟ ਕਰਨ ਦੀ ਦਿੱਤੀ ਚਿਤਾਵਨੀ

‘ਦ ਖ਼ਾਲਸ ਬਿਊਰੋ :- ਪੰਜਾਬੀ ਗਾਇਕ ਬੱਬੂ ਮਾਨ ਅੱਜ ਗਾਜ਼ੀਆਬਾਦ ਬਾਰਡਰ ‘ਤੇ ਕਿਸਾਨੀ ਅੰਦੋਲਨ ਵਿੱਚ ਪਹੁੰਚੇ ਅਤੇ ਕਿਸਾਨੀ ਅੰਦੋਲਨ ਵਿਰੁੱਧ ਬੋਲਣ ਵਾਲੇ ਬਾਲੀਵੁੱਡ ਅਦਾਕਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੁਹਾਡੀਆਂ ਫਿਲਮਾਂ ਆਉਣਗੀਆਂ ਤਾਂ ਅਸੀਂ ‘ਗੋ ਬੈਕ’ ਦਾ ਨਾਅਰਾ ਦਿਆਂਗੇ ਅਤੇ ਤੁਹਾਡੀਆਂ ਫਿਲਮਾਂ ਦਾ ਬਾਈਕਾਟ ਕਰਾਂਗੇ।

ਬੱਬੂ ਮਾਨ ਨੇ ਕਿਹਾ ਕਿ ‘ਕਿਸਾਨ ਲੀਡਰ ਸਰਕਾਰ ਨਾਲ ਗੱਲ ਕਰਨ ਲਈ ਤਿਆਰ ਹਨ ਪਰ ਬਾਲੀਵੁੱਡ ਨੂੰ ਬੇਨਤੀ ਹੈ ਕਿ ਜਿਹੜੇ ਕਲਾਕਾਰ ਬੋਲ ਰਹੇ ਹਨ, ਉਨ੍ਹਾਂ ਨਾਲ ਬਹਿਸ ਕਰਨ ਲਈ ਮੈਂ ਤਿਆਰ ਹਾਂ, ਕਿਸੇ ਵੀ ਮੰਚ ‘ਤੇ ਸੱਦ ਲੈਣ। ਹੁਣ ਲੋੜ ਹੀਰੋ ਬਣਨ ਦੀ ਸੀ, ਪਰ ਉਹ ਜ਼ੀਰੋ ਹੋ ਗਏ ਹਨ’।

ਬੱਬੂ ਮਾਨ ਨੇ ਕਿਹਾ ਕਿ “ਸਾਨੂੰ ਕਿਸੇ ਨਾਲ ਕੋਈ ਸ਼ਿਕਵਾ ਨਹੀਂ, ਜੋ ਸਾਡੇ ਹੱਕ ਵਿੱਚ ਹੈ, ਉਹ ਚੰਗਾ ਹੈ, ਜੋ ਨਹੀਂ, ਉਸ ਤੋਂ ਵੀ ਕੋਈ ਸ਼ਿਕਵਾ ਨਹੀਂ ਹੈ।”