International

ਪਾਕਿਸਤਾਨ ‘ਚ ਅਗਵਾ ਹੋਈ ਲੜਕੀ ਦਾ ਧਰਮ ਪਰਿਵਰਤਨ ਕਰਵਾ ਕੇ ਕੀਤੇ ਗਏ ਨਿਕਾਹ ਨੂੰ ਸਿੰਧ ਹਾਈਕੋਰਟ ਨੇ ਠਹਿਰਾਇਆ ਜਾਇਜ਼

‘ਦ ਖ਼ਾਲਸ ਬਿਊਰੋ :- ਪਾਕਿਸਤਾਨ ਵਿੱਚ ਅਗਵਾ ਹੋਈ 13 ਸਾਲਾ ਇਸਾਈ ਲੜਕੀ ਆਰਜ਼ੂ ਮਸੀਹ ਨੂੰ ਅਗਵਾ ਕਰ ਕੇ ਉਸਦਾ ਜ਼ਬਰੀ ਧਰਮ ਪਰਿਵਰਤਨ ਕਰਨ ਅਤੇ ਫਿਰ 44 ਸਾਲਾ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਨ ਨੂੰ ਪਾਕਿਸਤਾਨ ਦੀ ਸਿੰਧ ਹਾਈ ਕੋਰਟ ਨੇ ਜਾਇਜ਼ ਠਹਿਰਾਇਆ ਹੈ। ਹਾਈ ਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਲੜਕੀ ਨੇ ਆਪਣੀ ਮਰਜ਼ੀ ਨਾਲ ਇਸਲਾਮ ਧਾਰਨ ਕੀਤਾ ਹੈ ਅਤੇ ਨਿਕਾਹ ਕਰਵਾਇਆ ਹੈ।

ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂ, ਸਿੱਖ ਤੇ ਇਸਾਈ ਧਰਮ ਦੀਆਂ ਨਾਬਾਲਗ ਲੜਕੀਆਂ ਨੁੰ ਜਬਰੀ ਅਗਵਾ ਕਰ ਕੇ ਧਰਮ ਪਰਿਵਰਤਨ ਕਰਨ ਅਤੇ ਮੁਸਲਿਮ ਵਿਅਕਤੀਆਂ ਨਾਲ ਨਿਕਾਹ ਕਰਵਾਉਣਾ ਆਮ ਹੋ ਗਿਆ ਹੈ। ਆਏ ਦਿਨ ਹੀ ਅਜਿਹਾ ਵਰਤਾਰਾ ਵਾਪਰ ਰਿਹਾ ਹੈ।