Punjab

ਕਾਲੇ ਕਾਨੂੰਨ UAPA ਖਿਲਾਫ ਡਟੀਆਂ ਸਿੱਖ ਜਥੇਬੰਦੀਆਂ, ਮੁਹਾਲੀ ‘ਚ ਪ੍ਰਦਰਸ਼ਨ, ਜਾਂਚ ਲਈ ਕੈਪਟਨ ਨੂੰ ਸੌਂਪਣਗੇ ਮੰਗ ਪੱਤਰ

‘ਦ ਖ਼ਾਲਸ ਬਿਊਰੋ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ UAPA ਦੇ ਕਾਲੇ ਕਾਨੂੰਨ  ਖਿਲਾਫ ‘ਸਰਬੱਤ ਖਾਲਸਾ’ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਮੇਤ ਕਈ ਸਿੱਖ ਜਥੇਬੰਦੀਆਂ ਨੇ ਮੁਹਾਲੀ ਦੇ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਮੋਰੈਡਮ ਸੌਂਪਣ ਲਈ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ ਹੈ।

 

ਇਸ ਮੌਕੇ ਜਥੇਬੰਦੀਆਂ ਦੇ ਕਾਰਕੁਨਾ ਨੇ ਸ਼੍ਰੋ.ਅ.ਦਲ ਅਤੇ ਕਾਂਗਰਸ ‘ਤੇ ਸੁਆਲ ਚੁੱਕਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ। ਉਹਨਾਂ ਦੋਸ਼ ਲਾਇਆ ਹੈ, ਬਾਦਲ ਸਰਕਾਰ ਨੇ ਆਪ ਬੇਅਦਬੀ ਕਰਵਾਈ ਸੀ, ਕਾਂਗਰਸ ਅਤੇ ਬਾਦਲਾਂ ਦਾ ਆਪਸ ਵਿੱਚ ਪਤਾ ਨਹੀਂ ਅਜਿਹਾ ਕਿਹੜਾ ਸਮਝੋਤਾ ਹੈ ਜਿਹੜਾ ਇਹ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੇ।

 

ਇਸ ਮੌਕੇ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅਸੀਂ ਕੈਪਟਨ ਨੂੰ ਜਗਾਉਣ ਲਈ ਜਾ ਰਹੇ ਹਾਂ ਜੋ ਕੁੰਭਕਰਨ ਦੀ ਨੀਂਦ ਵਿੱਚ ਸੁਤਾ ਹੋਇਆ ਹੈ ਕਿਉਕਿ UAPA ਦੀ ਪੰਜਾਬ ਵਿੱਚ ਸਭ ਤੋਂ ਜਿਆਦਾ ਦੁਰਵਰਤੋ ਹੋ ਰਹੀ ਹੈ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਗੇ, UAPA ਦੇ ਆੜ ਵਿੱਚ ਖੁਦਕੁਸ਼ੀ ਕਰਨ ਵਾਲਾ ਨੌਜਵਾਨ ਲਵਪ੍ਰੀਤ ਸਿੰਘ ਬਾਰੇ ਨਿਰਪੱਖ ਜਾਂਚ ਕਰਵਾਉਣਾ ਚਾਹੁੰਦੇ ਹਾਂ ਜੋ ਗਰੀਬ ਪਰਿਵਾਰ ਦਾ ਸਹਾਰਾ ਸੀ।

ਕੋਰੋਨਾ ਬਾਰੇ ਬੋਲਦਿਆਂ ਦਾਦੂਵਾਲ ਨੇ ਕਿਹਾ ਕਿ ਅਸੀਂ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਨੂੰ ਸਾਹਮਣੇ ਰੱਖ ਕੇ ਹੀ ਘੱਟ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਾਂ।