Punjab

ਟਰੈਕਟਰ 5911 ‘ਤੇ ਸਿੱਧੂ ਦੀ ਅੰਤਿਮ ਯਾਤਰਾ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਪਸੰਦੀਦਾ ਟਰੈਕਰਟ 5911 ਉੱਤੇ ਕੱਢੀ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਹਨ। ਮਾਪਿਆਂ ਨੇ ਮੂਸੇਵਾਲਾ ਦੀ ਅੰਤਿਮ ਵਿਦਾਇਗੀ ਮੌਕੇ ਸਿੱਧੂ ਮੂਸੇਵਾਲਾ ਦੇ ਸਿਰ ਉੱਤੇ ਲਾਲ ਰੰਗ ਦੀ ਪੱਗ ਸਜਾਈ ਅਤੇ ਸਿਰ ‘ਤੇ ਕਲਗੀ ਲਗਾਈ ਹੈ, ਮਾਂ ਨੇ ਸਿੱਧੂ ਮੂਸੇਵਾਲਾ ਦਾ ਜੂੜਾ ਕੀਤਾ ਅਤੇ ਪਿਉ ਨੇ ਪੱਗ ਸਜਾਈ।  ਅੱਜ ਪਿੰਡ ਮੂਸਾ ਦੀ ਹਰ ਅੱਖ ਨਮ ਹੈ।  

 ਇਸ ਲਈ ਟਰੈਕਟਰ ਨੂੰ ਸਜਾਇਆ ਗਿਆ ਹੈ ਤੇ ਮੂਸੇਵਾਲੇ ਦੀ ਵੱਡੀ ਫੋਟੋ ਟਰੈਕਟਰ ਦੇ ਅੱਗੇ ਲਗਾਈ ਗਈ ਹੈ।ਦੱਸ ਦਈਏ ਕਿ ਮੂਸੇਵਾਲਾ ਟਰੈਕਟਰਾਂ ਦਾ ਸ਼ੌਕੀਨ ਸੀ। 5811 ਮੂਸੇਵਾਲੇ ਦਾ ਪਸੰਸਦੀਦਾ ਟਰੈਕਟਰ ਸੀ ਤੇ ਉਸ ਦੇ ਗੀਤਾਂ ਵਿਚ ਅਕਸਰ ਇਸ ਦਾ ਜ਼ਿਕਰ ਹੁੰਦਾ ਸੀ।

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ ਲੋਕਾਂ ਦੇ ਸਤਿਕਾਰ ਵਿੱਚ, ਲੋਕਾਂ ਦਾ ਸ਼ੁਕਰਾਨਾ ਕਰਨ ਦੇ ਲਈ ਆਪਣੀ ਪੱਗ ਲੋਕਾਂ ਦੇ ਅੱਗੇ ਰੱਖ ਦਿੱਤੀ। ਮੂਸੇਵਾਲੇ ਦੇ ਅੰਤਿਮ ਦਰਸ਼ਨਾਂ ਲਈ ਅੱਜ ਵੱਡੇ ਪੱਧਰ ਉਤੇ ਲੋਕਾਂ ਦਾ‌ ਇਕੱਠ ਜੁੜਿਆ ਹੋਇਆ ਹੈ।  ਵੱਡੀ ਗਿਣਤੀ ਵਿੱਚ ਲੋਕ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੋਂ ਪੁੱਜੇ ਹੋਏ ਹਨ। ਮੂਸੇਵਾਲਾ ਦੀ ਅਰਥੀ ਨੂੰ ਰਾਜਾ ਵੜਿੰਗ ਵੱਲੋਂ ਵੀ ਮੋਢਾ ਦਿੱਤਾ ਗਿਆ ਹੈ। ਮੂਸੇਵਾਲਾ ਦੀ ਅੰਤਿਮ ਵਿਦਾਇਗੀ ਦੌਰਾਨ ਐਂਬਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਕਿਉਂਕਿ ਲੋਕਾਂ ਦਾ ਵੱਡਾ ਇਕੱਠ ਵੇਖਦਿਆਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਇਸ ਲਈ ਇਹ ਪ੍ਰਬੰਧ ਕੀਤਾ ਗਿਆ ਹੈ।  ਸਿੱਧੂ ਮੂਸੇਵਾਲਾ ਦੀ ਆਖ਼ਰੀ ਝਲਕ ਪਾਉਣ ਲਈ ਦਰੱਖਤਾਂ ਉਤੇ ਵੀ ਚੜੇ ਹੋਏ ਹਨ।