‘ਦ ਖ਼ਾਲਸ ਬਿਊਰੋ :- ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਭਿਖੀਵਿੰਡ ‘ਚ ਹੋਏ ਕਾਮਰੇਡ ਬਲਵਿੰਦਰ ਸੰਧੂ ਦੇ ਕਤਲ ਬਾਰੇ ਪੁਲਿਸ ਨੇ ਕਈ ਖੁਲਾਸੇ ਕੀਤੇ ਹਨ। SSP ਧਰੁੰਮਨ ਨਿੰਭਾਲੇ ਨੇ ਇਹ ਦਾਅਵਾ ਕੀਤਾ ਪੁਲਿਸ ਕੋਲ ਕੁੱਝ ਠੋਸ ਲੀਡ ਹਨ ਅਤੇ ਇਹ ਉਮੀਦ ਹੈ ਕਿ ਛੇਤੀ ਹੀ ਕੇਸ ਨਤੀਜੇ ਤੱਕ ਪੁੱਜੇਗਾ। ਉਨ੍ਹਾਂ ਕਿਹਾ ਕਿ ਕਿਹੜੀ ਲੀਡ ਨਤੀਜੇ ਤੱਕ ਲੈ ਕੇ ਜਾਵੇਗੀ, ਇਹ ਵੀ ਛੇਤੀ ਹੀ ਪਤਾ ਲੱਗ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਬਣਾਈ SIT ਦੇ ਇੰਚਾਰਜ ਹਰਦਿਆਲ ਮਾਨ ਵੀ ਮਾਮਲੇ ਦੀ ਪੜਤਾਲ ਸਬੰਧੀ ਤਰਨ ਤਾਰਨ ਪੁੱਜੇ। ਉਨ੍ਹਾਂ ਨੇ CIA ਸਟਾਫ ਤਰਨ ਤਾਰਨ ‘ਚ ਅਧਿਕਾਰੀਆਂ ਨਾਲ ਇਸ ਮਾਮਲੇ ਬਾਰੇ ਮੀਟਿੰਗ ਕੀਤੀ।
ਧਰੁੰਮਨ ਨਿੰਭਾਲੇ ਨੇ ਕਿਹਾ ਕਿ ਪਰਿਵਾਰ ਦੇ ਦੋਸ਼ ਹਨ, ਕਿ ਅੱਤਵਾਦੀਆਂ ਨੇ ਕਤਲ ਕੀਤਾ ਹੈ ਪਰ ਫਿਲਹਾਲ ਸਾਡੇ ਕੋਲ ਇਸ ਮਾਮਲੇ ‘ਤੇ ਕੋਈ ਲੀਡ ਨਹੀਂ। ਪੁਲਿਸ ਸਿੱਖਸ ਫਾਰ ਜਸਟਿਸ ਵਾਲੇ ਪੱਖ ‘ਤੇ ਵੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਦੂਜਾ ਬੇਟੇ ਦੀ ਦੁਸ਼ਮਣੀ ਦਾ ਐਂਗਲ ਹੈ। ਪੁਲਿਸ ਉਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ ਅਤੇ ਤੀਜਾ ਪੁਲਿਸ ਇਸ ਪੱਖ ਤੋਂ ਵੀ ਕੰਮ ਕਰ ਰਹੀ ਹੈ। ਹਾਲਾਂਕਿ ਕਾਮਰੇਡ ਬਲਵਿੰਦਰ ਦੀ ਕਿਸੇ ਨਾਲ ਨਿੱਜੀ ਦੁਸ਼ਮਣੀ ਤਾਂ ਨਹੀਂ ਸੀ ਪਰ ਫਿਰ ਵੀ ਪੁਲਿਸ ਇਨ੍ਹਾਂ ਤਿੰਨਾਂ ਥਿਊਰੀਆਂ ‘ਤੇ ਕੰਮ ਕਰ ਰਹੀ ਹੈ।

ਧਰੁੰਮਨ ਨਿੰਭਾਲੇ ਨੇ ਸਪੱਸ਼ਟ ਦੱਸਿਆ ਕਿ ਰੈਡੀਕਲ ਐਂਗਲ ਦੀ ਸੰਭਾਵਨਾ ਨੂੰ ਕਦੇ ਹੀ ਰੱਦ ਨਹੀਂ ਕੀਤਾ। ਉਨਾਂ ਸਿਰਫ ਇਹ ਕਿਹਾ ਸੀ ਕਿ ਹਾਲੇ ਉਨ੍ਹਾਂ ਕੋਲ ਇਸ ਮਾਮਲੇ ਤੇ ਕੋਈ ਲੀਡ ਸਾਹਮਣੇ ਨਹੀਂ ਆਈ। ਉਨ੍ਹਾਂ ਮੁਤਾਬਕ ਪੁਲਿਸ ਨੂੰ ਸੀਸੀਟੀਵੀ ਫੁਟੇਜ ਤੇ ਮੋਟਰਸਾਈਕਲ ਤੋਂ ਕੁਝ ਸੁਰਾਗ ਮਿਲੇ ਹਨ ਤੇ ਹਮਲਾਵਰਾਂ ਦੀ ਪਛਾਣ ਤੇ ਵੀ ਪੁਲਿਸ ਕੰਮ ਕਰ ਰਹੀ ਹੈ।

Leave a Reply

Your email address will not be published. Required fields are marked *