‘ਦ ਖ਼ਾਲਸ ਬਿਊਰੋ ( ਲੰਡਨ ) :- ਯੂ.ਕੇ ‘ਚ ਇੱਕ ਸੇਵਾ ਟਰੱਸਟ ਵਲੋ ਬੈੱਡਫੋਰਡ ਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ F ਮਹੀਨਿਆਂ ਤੋਂ ਜ਼ਰੂਰਤਮੰਦ ਲੋਕਾਂ ਦੀ ਸੇਵਾ ਨਿਰੰਤਰ ਜਾਰੀ ਹੈ। ਹੁਣ ਬੇਘਰ ਲੋਕਾਂ ਲਈ ਵੀ ਸਹਾਇਤਾ ਆਰੰਭ ਕੀਤੀ ਹੈ।

ਦਰਅਸਲ ਇਹ ਯੂਕੇ ਦੀ ਸੇਵਾ ਟਰੱਸਟ ਟੀਮ ਮਾਰਚ ‘ਚ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਥਾਨਕ ਸਮਾਜਾਂ ਤੇ ਲੋੜਵੰਦਾਂ ਦੀ ਸਹਾਇਤਾ ਲਈ F ਮਹੀਨਿਆਂ ਤੋਂ ਨਿਰਸਵਾਰਥ ਸੇਵਾ ਕਰ ਰਹੀ ਹੈ। ਇਸ ਹਫ਼ਤੇ ਸੇਵਾ ਟਰੱਸਟ ਟੀਮ ਨੇ AE ਬੇਘਰ ਲੋਕਾਂ ਲਈ B ਹਫ਼ਤੇ ਦਾ ਭੋਜਨ ਰਸਦ ਭੇਜਿਆ। ਇਹ ਬੇਘਰ ਲੋਕਾਂ ਦੀ ਬੈੱਡਫੋਰਡ ਕੌਂਸਲ ਤੇ ਸਮਾਰਟ ਚੈਰੀਟੀ ਗਰੁੱਪ ਦੁਆਰਾ ਆਰਜ਼ੀ ਰਿਹਾਇਸ਼ ਵਿੱਚ ਦੇਖਭਾਲ ਕੀਤੀ ਜਾ ਰਹੀ ਹੈ।

ਸੇਵਾ ਟਰੱਸਟ ਦੁਆਰਾ ਅਗਲੇ ਇਕ ਮਹੀਨੇ ਤੱਕ ਪੰਦਰਾਂ ਵਿਅਕਤੀਆਂ ਲਈ ਖਾਣਾ ਮੁਹੱਈਆ ਕਰਵਾਉਣਾ ਜਾਰੀ ਰਹੇਗਾ। ਕੋਰੋਨਾਵਾਇਰਸ ਦੇ ਕਾਰਨ ਸਾਰੇ ਯੂਕੇ  ਦੇ ਬੇਘਰ ਪਨਾਹਘਰ ਬੰਦ ਹਨ। ਸਥਾਨਕ ਚੈਰਿਟੀ ਬੇਘਰ ਲੋਕਾਂ ਦੀ ਵੱਖੋ – ਵੱਖਰੇ ਤਰੀਕਿਆਂ ਨਾਲ ਸਹਾਇਤਾ ਕਰ ਰਹੀਆਂ ਹਨ।

ਇਸ ਟਰੱਸਟ ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਨੇ ਦੱਸਿਆ ਸਾਡੀਆਂ ਟੀਮਾਂ ਦੁਆਰਾ BE ਮਾਰਚ ਤੋਂ ਸਥਾਨਕ ਲੋੜਵੰਦ ਪਰਿਵਾਰਾਂ ਅਤੇ ਭਾਰਤੀ ਵਿਦਿਆਰਥੀਆਂ ਨੂੰ ਮੁਫਤ ਭੋਜਨ ਤੇ ਲੋੜੀਂਦੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਲਾਕਡਾਊਨ ਖੋਲ੍ਹਣ ਤੋਂ ਬਾਅਦ ਜਿਹੜੇ ਕੋਰੋਨਾ ਵਿੱਚ ਨੌਕਰੀਆਂ ਗੁਆ ਚੁੱਕੇ ਹਨ, ਅਤੇ ਬੇਘਰ ਹੋ ਗਏ ਹਨ, ਉਨ੍ਹਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਸੇਵਾ ਟਰੱਸਟ ਵਿੱਚ ਕੋਈ ਸਟਾਫ ਜਾਂ ਵਾਲੰਟੀਅਰ ਤਨਖਾਹ ਤੇ ਨਹੀਂ ਕੰਮ ਕਰ ਰਿਹਾ। ਅਸੀਂ ਗੁਰੂ ਨਾਨਕ ਦੇਵ ਜੀ ਦੇ ਸੇਵਾ ਮਿਸ਼ਨ ਸੇਧ ਅਨੁਸਾਰ ਸਾਰੇ ਭਾਈਚਾਰਿਆਂ ਦੇ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿੰਨਾ ਚਿਰ ਕੋਰੋਨਾ ਚੱਲ ਰਿਹਾ ਹੈ ਅਸੀਂ ਇਸ ਸੇਵਾ ਨੂੰ ਜਾਰੀ ਰੱਖਾਂਗੇ। ਮੈਂ ਉਨ੍ਹਾਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਇਸ ਮਿਸ਼ਨ ਵਿੱਚ ਸਾਡੀ ਸਹਾਇਤਾ ਕਰ ਰਹੇ ਹਨ।

Leave a Reply

Your email address will not be published. Required fields are marked *