International

ਸਾਊਦੀ ਅਰਬ 10 ਸਾਲਾਂ ਵਿੱਚ ਆਪਣੀ ਸੈਨਿਕ ਉਦਯੋਗ ‘ਤੇ 20 ਅਰਬ ਡਾਲਰ ਤੋਂ ਜ਼ਿਆਦਾ ਕਰੇਗਾ ਨਿਵੇਸ਼

‘ਦ ਖ਼ਾਲਸ ਬਿਊਰੋ :- ਸਾਊਦੀ ਅਰਬ ਅਗਲੇ 10 ਸਾਲਾਂ ਵਿੱਚ ਆਪਣੀ ਸੈਨਿਕ ਉਦਯੋਗ ‘ਤੇ 20 ਅਰਬ ਡਾਲਰ ਤੋਂ ਜ਼ਿਆਦਾ ਨਿਵੇਸ਼ ਕਰੇਗਾ। ਸਾਊਦੀ ਅਰਬ ਦੀ ਸੈਨਿਕ ਉਦਯੋਗ ‘ਤੇ ਨਿਗਰਾਨੀ ਰੱਖਣ ਵਾਲੇ ਰੈਗੂਲੇਟਰ ਨੇ ਕਿਹਾ ਕਿ ਘਰੇਲੂ ਸੈਨਿਕ ਉਦਯੋਗ ‘ਤੇ ਨਿਵੇਸ਼ ਕਰਨ ਦੀ ਹਮਲਾਵਰ ਯੋਜਨਾ ਦੇ ਤਹਿਤ ਆਉਣ ਵਾਲੇ ਸਾਲਾਂ ਵਿੱਚ ਦੇਸ਼ ਇਸ ਖੇਤਰ ਵਿੱਚ ਵਿਸਤਾਰ ਕਰੇਗਾ।

ਜਾਣਕਾਰੀ ਮੁਤਾਬਕ ਸਾਊਦੀ ਅਰਬ ਹੁਣ ਦੇਸ਼ ਦੇ ਅੰਦਰ ਜ਼ਿਆਦਾ ਹਥਿਆਰ ਅਤੇ ਸੈਨਿਕ ਸਿਸਟਮ ਬਣਾਉਣਾ ਚਾਹੁੰਦਾ ਹੈ ਜਿਸਦੇ ਲਈ ਉਹ ਸਾਲ 2030 ਤੱਕ ਆਪਣੇ ਸੈਨਿਕ ਬਜਟ ਨੂੰ 50 ਫੀਸਦ ਤੱਕ ਵਧਾਉਣਾ ਚਾਹੁੰਦਾ ਹੈ।