India

ਅਫਗਾਨੀ ਹਿੰਦੂ-ਸਿੱਖਾਂ ਲਈ ਡਟ ਕੇ ਖੜਨ ਵਾਲੇ ਅਫਗਾਨੀ ਸਿੱਖ ਲੀਡਰ ਖਜਿੰਦਰ ਸਿੰਘ ਨਹੀਂ ਰਹੇ

‘ਦ ਖ਼ਾਲਸ ਬਿਊਰੋ:- ਅਫਗਾਨ ਹਿੰਦੂ-ਸਿੱਖ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਖਜਿੰਦਰ ਸਿੰਘ ਖੁਰਾਣਾ ਦਾ 13 ਸਤੰਬਰ ਨੂੰ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਨਮਿਤ ਪਰਚਾਉਣੀ ਦੀ ਬੈਠਕ ਅੱਜ ਅਤੇ ਕੱਲ੍ਹ ਸਵੇਰੇ 11 ਵਜੇ ਤੋਂ ਦੁਪਿਹਰ 1 ਵਜੇ ਚੌਥੇ ਦੀ ਬੈਠਕ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ, ਸ਼ਬਦ ਕੀਰਤਨ ਅਤੇ ਅਰਦਾਸ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਊਥਾਲ,ਦਿੱਲੀ ਵਿਖੇ ਅਦਾ ਕੀਤੀ ਜਾਵੇਗੀ।

ਖਜਿੰਦਰ ਸਿੰਘ ਖੁਰਾਣਾ ਨੇ ਯੂਨਾਈਟਿਡ ਸਿੱਖਸ ਨਾਲ ਰਲ ਕੇ ਅਫਗਾਨੀ ਹਿੰਦੂ, ਸਿੱਖ ਭਾਈਚਾਰੇ ਲਈ ਕੰਮ ਕੀਤਾ ਸੀ। ਸਰਦਾਰ ਖਜਿੰਦਰ ਸਿੰਘ ਖੁਰਾਣਾ ਨੇ “ਕਾਬਲ ਦੀ ਸੰਗਤ ਤੇ ਅਫਗਾਨਿਸਤਾਨ ਦਾ ਸੰਖੇਪ ਇਤਿਹਾਸ” ਨਾਂ ਦੀ ਕਿਤਾਬ ਲਿਖੀ, ਜਿਸ ਵਿੱਚ ਅਫਗਾਨੀ ਹਿੰਦੂ-ਸਿੱਖਾਂ ਦੇ ਇਤਿਹਾਸ ਬਾਰੇ ਵਰਨਣ ਕੀਤਾ ਗਿਆ ਹੈ।  ਇਸ ਕਿਤਾਬ ਦਾ ਅੰਗਰੇਜ਼ੀ ਵਿੱਚ ਵੀ ਅਨੁਵਾਦ ਕੀਤਾ ਗਿਆ ਹੈ। ਸਰਦਾਰ ਖਜਿੰਦਰ ਸਿੰਘ ਆਪ ਵੀ ਅਫਗਾਨੀ ਸਿੱਖਾਂ ਨਾਲ ਅਫਗਾਨਿਸਤਾਨ ਤੋਂ ਦਿੱਲੀ ਆ ਕੇ ਵਸੇ ਸੀ।

ਖਜਿੰਦਰ ਸਿੰਘ ਖੁਰਾਣਾ ਵੱਲੋਂ ਲਿਖੀ ਗਈ ਕਿਤਾਬ

ਉਨ੍ਹਾਂ ਦਾ ਦੇਹਾਂਤ ਪੰਥ ਲਈ, ਖਾਸ ਤੌਰ ‘ਤੇ ਅਫਗਾਨ ਸਿੱਖ ਭਾਈਚਾਰੇ ਲਈ ਇੱਕ ਗੰਭੀਰ ਨੁਕਸਾਨ ਹੈ ਅਤੇ ਬਹੁਤ ਹੀ ਦੁਖਦਾਈ ਹੈ।