India Punjab

ਮੋਗਾ ਦੇ ਸਕੱਤਰੇਤ ‘ਚ ਕੇਸਰੀ ਝੰਡਾ ਲਹਿਰਾਉਣ ਵਾਲੇ ਗ੍ਰਿਫਤਾਰ, ਰਾਜਧਾਨੀ ‘ਚ ਅਲਰਟ ਜਾਰੀ

‘ਦ ਖ਼ਾਲਸ ਬਿਊਰੋ:- ਜਿਲ੍ਹਾ ਮੋਗਾ ਦੇ ਪ੍ਰਬੰਧਕੀ ਕੰਪਲੈਕਸ ਵਿੱਚ ਬਿਲਡਿੰਗ ਦੀ ਸਭ ਤੋਂ ਉੱਪਰਲੀ ਛੱਤ ‘ਤੇ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਦੋ ਖਾਲਿਸਤਾਨੀ ਸਮਰਥਕਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਦਿੱਲੀ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੋਵੇਂ ਮੁਲਜ਼ਮ ਇੰਦਰਜੀਤ ਸਿੰਘ ਅਤੇ ਜਸਪਾਲ ਸਿੰਘ ਮੋਗਾ ਦੇ ਹੀ ਰਹਿਣ ਵਾਲੇ ਹਨ। ਇਹਨਾਂ ਦੋਵੇਂ ਮੁਲਜ਼ਮਾਂ ਨੇ ਅਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਜਿਲ੍ਹਾ ਮੋਗਾ ਦੇ ਸਕੱਤਰੇਤ ਵਿੱਚ ਲੱਗੇ ਤਿਰੰਗੇ ਝੰਡੇ ਦਾ ਵੀ ਅਪਮਾਨ ਕੀਤਾ ਸੀ।

ਝੰਡਾ ਝੁਲਾਉਣ ਦੀ ਵੀਡੀਓ ਬਣਾਉਣ ਵਾਲਾ ਵਿਅਕਤੀ ਅਕਾਸ਼ਦੀਪ ਸਿੰਘ ਜੋ ਜੀਰਾ ਦੇ ਪਿੰਡ ਸਾਧੂਵਾਲਾ ਰਹਿਣ ਵਾਲਾ ਸੀ। ਜਿਸ ਨੂੰ ਪੁਲੀਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ 27 ਅਗਸਤ ਨੂੰ ਉਸ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਅਦਾਲਤ ’ਚ ਨਿਆਂਇਕ ਹਿਰਾਸਤ ਵਿੱਚ ਜੇਲ ਭੇਜ ਦਿੱਤਾ।

 

‘ਸਿੱਖਸ ਫਾਰ ਜਿਸਟਿਸ’ ਦੇ ਕਾਨੂੰਨੀ ਸਲਾਹ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਰੈਫਰੈਂਡਮ-2020 ਦੀ ਵੋਟਿੰਗ ਕਰਵਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਲਈ ਪੰਨੂੰ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਅਤੇ ਕਦੇ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਸਿੱਖ ਨੌਜਵਾਨਾਂ ਨੂੰ ਡਾਲਰਾਂ ਦੇ ਲਾਲਚ ਦਿੱਤੇ ਜਾ ਰਹੇ ਹਨ। ਪੰਨੂੰ ਵੱਲੋਂ ਬੇਅੰਤ ਸਿੰਘ ਦੇ ਕਾਤਲਾਂ ਦੇ ਨਾਮ ‘ਤੇ 31 ਅਗਸਤ ‘ਪੰਜਾਬ ਬੰਦ’ ਕਰਨ ਦਾ ਵੀ ਸੱਦਾ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਸੂਬੇ ‘ਚ ਅਲਰਟ ਜਾਰੀ ਹੈ।

Comments are closed.