India

ਰਾਜਸਥਾਨ ‘ਚ ਅੱਜ ਤੋਂ ਖੁੱਲ੍ਹਣਗੇ ਧਾਰਮਿਕ ਸਥਾਨ

‘ਦ ਖ਼ਾਲਸ ਬਿਊਰੋ:- ਰਾਜਸਥਾਨ ਵਿੱਚ ਅੱਜ ਤੋਂ ਮਸ਼ਹੂਰ ਅਜਮੇਰ ਸ਼ਰੀਫ਼ ਦਰਗਾਹ ਸਮੇਤ ਕੁੱਝ ਮਸ਼ਹੂਰ ਧਾਰਮਿਕ ਥਾਵਾਂ ਮੁੜ ਖੁੱਲ੍ਹ ਜਾਣਗੀਆਂ।  ਕੇਂਦਰ ਸਰਕਾਰ ਵੱਲੋਂ ਅਨਲਾਕ-4 ਤਹਿਤ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਇਹ ਧਾਰਮਿਕ ਸਥਾਨ ਖੋਲ੍ਹੇ ਜਾ ਰਹੇ ਹਨ।

ਸੂਬਾ ਸਰਕਾਰ ਨੇ ਕਿਹਾ ਹੈ ਕਿ 7 ਸਤੰਬਰ ਤੋਂ ਧਾਰਮਿਕ ਥਾਵਾਂ ਖੋਲ੍ਹ ਦਿੱਤੀਆਂ ਜਾਣਗੀਆਂ ਅਤੇ ਇਸ ਦੌਰਾਨ ਸਮਾਜਿਕ ਦੂਰੀ ਕਾਇਮ ਰੱਖਣ ਤੇ ਕੋਰੋਨਾ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ।