Punjab

ਪੁਲਿਸ ਮੂਹਰੇ ਨਹੀਂ ਚੱਲਿਆ ਇੰਜੀਨੀਅਰ ਵਾਲਾ ਦਿਮਾਗ, ਕੰਧ ‘ਚੋਂ ਕੱਢੀਆਂ ਸ਼ਰਾਬ ਦੀਆਂ ਬੋਤਲਾਂ !

‘ਦ ਖ਼ਾਲਸ ਬਿਊਰੋ:-  ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਪੰਜਾਬ ਭਰ ‘ਚ ਸਖ਼ਤੀ ਵਧਾ ਦਿੱਤੀ ਹੈ, ਥਾਂ-ਥਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, 54 ਤੋਂ ਵੱਧ ਮੁਲਜ਼ਮ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਸੇ ਦੇ ਚੱਲਦਿਆਂ ਹੁਣ ਬਟਾਲਾ ਵਿੱਚ ਛਾਪੇਮਾਰੀ ਦੌਰਾਨ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਕਿਸੇ ਘਰ ਦੇ ਬਾਥਰੂਮ ਵਿੱਚ ਨਜਾਇਜ਼ ਸ਼ਰਾਬ ਦੀਆਂ 10-10 ਲੀਟਰ ਦੀਆਂ ਕੈਨੀਆਂ ਪਹਿਲਾਂ ਹੀ ਕੰਧ ਵਿੱਚ ਚਿਣੀਆਂ ਹੋਈਆਂ ਬਰਾਮਦ ਕੀਤੀਆਂ ਗਈਆਂ ਹਨ, ਪੁਲਿਸ ਨੇ ਮਕਾਨ ਮਾਲਕ ਨੂੰ ਹਿਰਾਸਤ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਹੈ।

ਕੰਧ ‘ਚ  ਚਿਣੀਆਂ ਕੈਨੀਆਂ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਕਿ ਕੈਨੀਆਂ ਨੂੰ ਲੁਕਾਉਣ ਲਈ ਮਕਾਨ ਮਾਲਕ ਵੱਲੋਂ ਪੱਕੇ ਤੌਰ ‘ਤੇ ਪਹਿਲਾਂ ਹੀ ਮੋਟੀ ਕੰਧ ਤਿਆਰ ਕੀਤੀ ਗਈ ਹੈ, ਤਾਂ ਕਿ ਕਿਸੇ ਨੂੰ ਸੂਹ ਤੱਕ ਨਾ ਮਿਲੇ। ਪਰ ਪੰਜਾਬ ਪੁਲਿਸ ਨੇ ਰੇਡ ਮਾਰ ਕੇ ਕੰਧ ਵਿੱਚੋਂ ਕੈਨੀਆਂ ਕੱਢ ਹੀ ਲਈਆਂ।

ਫੜ੍ਹੇ ਗਏ ਮੁਲਜ਼ਮ ਮਕਾਨ ਮਾਲਕ ਵੱਲੋਂ ਨਜਾਇਜ਼ ਸ਼ਰਾਬ ਲੋਕਾਂ ਨੂੰ ਬੋਤਲਾਂ ਵਿੱਚ ਪਾ ਕੇ ਸਪਲਾਈ ਕੀਤੀ ਜਾਂਦੀ ਸੀ।