‘ਦ ਖ਼ਾਲਸ ਬਿਊਰੋ ( ਪਟਿਆਲਾ ) :- ਖੇਤੀ ਕਾਨੂਨਾਂ ਦੇ ਵਿਰੋਧ ‘ਚ ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ ਲਗਾਤਾਰ ਸੰਘਰਸ਼ ਵਧਦਾ ਜਾ ਰਿਹਾ ਹੈ ਅਤੇ ਕਿਸਾਨ ਰੇਲਵੇ ਲਾਈਨਾਂ ‘ਤੇ ਡਟੇ ਹੋਏ ਹਨ। ਅਜਿਹੇ ‘ਚ ਹੁਣ ਕੇਂਦਰ ਸਰਕਾਰ ਨੇ ਸੂਬੇ ‘ਚ ਮਾਲ ਗੱਡੀਆਂ ‘ਤੇ ਬ੍ਰੇਕ ਲਾ ਦਿੱਤੀ ਹੈ। ਮਾਲ ਗੱਡੀਆਂ ਰੁਕਣ ਨਾਲ ਪੰਜਾਬ ਵਿੱਚ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਦਰਅਸਲ, ਥਰਮਲ ਪਲਾਂਟਾਂ ‘ਚ ਕੋਲੇ ਦੀ ਘਾਟ ਹੋ ਗਈ ਹੈ, ਜਿਸ ਕਾਰਨ ਪੰਜਾਬ ਦੀ ਬੱਤੀ ਗੁੱਲ ਹੋ ਸਕਦੀ ਹੈ।

ਇਸ ਦੇ ਸਬੰਧ ‘ਚ PSPCL ਦੇ CMD ਏ ਵੇਨੂ ਪ੍ਰਸ਼ਾਦ ਦਾ ਬਿਆਨ ਵੀ ਸਾਹਮਣੇ ਆਇਆ ਹੈ, ਉਹਨਾਂ ਕਿਹਾ ਕਿ ਕੁੱਝ ਥਰਮਲ ਪਲਾਂਟ ‘ਚ ਕੋਲਾ ਖਤਮ ਹੋ ਗਿਆ, ਅਤੇ ਕੁੱਝ ਥਰਮਲ ਪਲਾਂਟ ‘ਚ ਦੋ-ਚਾਰ ਦਿਨ ਦਾ ਹੀ ਕੋਲਾ ਰਹਿ ਗਿਆ ਹੈ, ਹਰ ਦਿਨ 1000 ਮੇਗਾ ਵਾਟ ਬਾਹਰੋਂ ਬਿਜਲੀ ਖਰੀਦ ਰਹੇ ਹਾਂ।  ਇਸ ਦੌਰਾਨ ਉਹਨਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ  ਤੋਂ 200 ਕਰੋੜ ਰੁਪਏ ਦੀ ਮੰਗ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਵੀ ਕਿਸਾਨਾਂ ਨੂੰ ਕਰ ਚੁੱਕੇ ਨੇ ਅਪੀਲ

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਹ ਗੱਲ ਕਹਿ ਚੁੱਕੇ ਹਨ, ਸੂਬੇ ਵਿੱਚ ਸਿਰਫ ਕੁੱਝ ਦਿਨ ਦਾ ਹੀ ਕੋਲਾ ਰਹਿ ਗਿਆ ਹੈ ਤੇ ਸੂਬੇ ‘ਚ ਵੱਡਾ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰੇਲਵੇ ਟ੍ਰੈਕਾਂ ਤੋਂ ਧਰਨਾ ਖਤਮ ਕਰਨ ਤਾਂ ਜੋ ਪੰਜਾਬ ‘ਚ ਜ਼ਰੂਰੀ ਵਸਤਾਂ ਲਿਆਈਆਂ ਜਾ ਸਕਣ।

Leave a Reply

Your email address will not be published. Required fields are marked *