‘ਦ ਖ਼ਾਲਸ ਬਿਊਰੋ :-  ਦਿਨ ਪਰ ਦਿਨ ਵੱਧਦੀ ਮਹਿੰਗਾਈ ਨੂੰ ਲੈ ਕੇ ਭਾਜਪਾ ਖਿਲਾਫ਼ ਕਾਂਗਰਸ ਨੇ ਭਾਜਪਾ ਆਗੂਆਂ ਦੀ ਰਿਹਾਇਸ਼ ‘ਤੇ ਹੱਲਾ ਬੋਲਦਿਆਂ ਇੱਕ ਖ਼ਾਸ ਢੰਗ ਨਾਲ ਰੋਸ ਜ਼ਾਹਿਰ ਕੀਤਾ। ਪੰਜਾਬ ਕਾਂਗਰਸ ਦੇ ਆਗੂ ਬੀਜੇਪੀ ਆਗੂਆਂ ਲਈ ਤੋਹਫ਼ੇ ਲੈ ਕੇ ਗਏ, ਦਰਅਸਲ ਇਹ ਕੋਈ ਆਮ ਤੋਹਫ਼ੇ ਨਹੀਂ ਬਲਕਿ ਆਲੂ, ਪਿਆਜ਼ ਤੇ ਟਮਾਟਰ ਦੇ ਤੋਹਫ਼ੇ ਸੀ। ਸਬਜ਼ੀਆਂ ਤੇ ਫਲਾਂ ਦਾ ਦੀਵਾਲੀ ਤੋਹਫ਼ਾ ਲੈ ਕੇ ਪਹੁੰਚੀ ਪੰਜਾਬ ਸਰਕਾਰ ਦਾ ਰੋਸ ਕਰਨ ਦਾ ਵੱਖਰਾ ਅੰਦਾਜ ਪਹਿਲੀ ਵਾਰ ਸਾਹਮਣੇ ਆਇਆ।

ਕਈ ਥਾਵਾਂ ‘ਤੇ ਧਰਨੇ ਉਲੀਕੇ ਗਏ ਸਨ

ਚੰਡੀਗੜ੍ਹ ਰਾਜਪਾਲ ਦੀ ਰਿਹਾਇਸ਼ ਦੇ ਬਾਹਰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਅਤੇ ਪਠਾਨਕੋਟ ‘ਚ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਰਿਹਾਇਸ਼ ਬਾਹਰ ਵੀ ਹੱਲਾ-ਬੋਲਿਆ ਗਿਆ, ਪਰ ਕਾਂਗਰਸੀ ਵਰਕਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਇੱਥੇ ਨਾਕੇ ਲੱਗਾ ਦਿੱਤੇ ਗਏ। ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਅੰਮ੍ਰਿਤਸਰ ‘ਚ ਵੀ ਤਰੁਣ ਚੁੱਘ ਦੀ ਰਿਹਾਇਸ਼ ਬਾਹਰ ਮਹਿਲਾ ਕਾਂਗਰਸ ਦਾ ਪ੍ਰਦਰਸ਼ਨ ਉਲੀਕਿਆ ਗਿਆ, ਜਿੱਥੇ ਦੀ ਅਗਵਾਈ ਕਰਨਗੇ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦਿੱਤਾ। ਜਲੰਧਰ ਵਿੱਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੀ ਰਿਹਾਇਸ਼ ਬਾਹਰ ਵੀ ਮਹਿਲਾ ਕਾਂਗਰਸ ਦਾ ਪ੍ਰਦਰਸ਼ਨ ਉਲੀਕਿਆ ਗਿਆ, ਅਤੇ ਇੱਥੇ ਡਾਕਟਰ ਜਸਲੀਨ ਸੇਠੀ ਅਗੁਵਾਈ ਕਰਣਗੇ। ਰੂਪਨਗਰ ਵਿੱਚ ਮਦਨ ਮੋਹਨ ਮਿੱਤਲ ਦੀ ਰਿਹਾਇਸ਼ ਬਾਹਰ ਯੂਥ ਕਾਂਗਰਸ ਦਾ ਪ੍ਰਦਰਸ਼ਨ ਉਲੀਕਿਆ ਗਿਆ।

ਇਹ ਧਰਨੇ ਆਲੂ, ਪਿਆਜ਼ ਤੇ ਟਮਾਟਰ ਦੇ ਬਹਾਨੇ ਮਹਿੰਗਾਈ ਦੇ ਵੱਡੇ ਦੈਂਤ ਨੂੰ ਲੈਕੇ ਲਗਾਏ ਗਏ ਹਨ। ਉਹੀ ਦੈਂਤ ਜੋ ਆਮ ਆਦਮੀ ਦੇ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਲੋੜ ਹੈ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਅਤੇ ਇਸ ਦਾ ਹੱਲ ਕਰਨ, ਤਾਂ ਜੋ ਹਰ ਕੋਈ ਆਪਣੀ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ। ਕਿਉਂਕਿ ਸ਼ੌਕ ਪਾਲਨਾ ਤੇ ਪੂਰਨਾ ਤਾਂ ਅੱਜ ਦੇ ਮਹਿੰਗੇ ਜ਼ਮੀਨ ਵਿੱਚ ਖ਼ਿਆਲੀ ਪੁਲਾਓ ਬਣਾਉਣ ਤੋਂ ਘੱਟ ਨਹੀਂ ਹੈ।

Leave a Reply

Your email address will not be published. Required fields are marked *