‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿੱਚ ਕਿਸਾਨਾਂ ਦੀ ਹਮਾਇਤ ਕਰ ਰਹੇ ਪੰਜਾਬ ਦੇ ਆੜ੍ਹਤੀ ਭਾਈਚਾਰੇ ‘ਤੇ ਕੇਂਦਰ ਸਰਕਾਰ ‘ਤੇ ਪੰਜਾਬ ਦੇ ਆੜ੍ਹਤੀ ਮੰਡੀਆਂ ਦੇ ਪ੍ਰਧਾਨ ਦੇ ਘਰ ਇਨਕਮ ਟੈਕਸ ਵਿਭਾਗ ਤੋਂ ਰੇਡਾਂ ਮਰਵਾਉਣ ਦੇ ਦੋਸ਼ ਲੱਗ ਰਹੇ ਹਨ। ਜਿਸ ਵਿੱਚ ਰਾਜਪੁਰਾ ਦੇ ਅਨਾਜ ਮੰਡੀ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਤੇ ਰੁਪਿੰਦਰ ਸਿੰਘ ਰੂਬੀ ਦੇ ਘਰਾਂ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਰੇਡ ਕੀਤੀ ਗਈ ਤੇ ਜ਼ਰੂਰੀ ਦਸਤਾਵੇਜ਼ ਨਾਲ ਲੇ ਗਏ।

ਇਸ ਦਾ ਪਤਾ ਪੰਜਾਬ ਦੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਲਗਾ ਤਾਂ ਆੜ੍ਹਤੀਆਂ ਦਾ ਹਾਲਚਾਲ ਪੁੱਛਣ ਲਈ ਰਾਜਪੁਰਾ ਅਨਾਜ ਮੰਡੀ ਵਿੱਚ ਹਰਦੀਪ ਸਿੰਘ ਲਾਡਾ ਪ੍ਰਧਾਨ ਅਨਾਜ ਮੰਡੀ ਆੜ੍ਹਤੀ ਯੂਨੀਅਨ ਦੀ ਦੁਕਾਨ ਉੱਤੇ ਪਹੁੰਚ ਸਨ। ਉਨ੍ਹਾਂ ਨਾਲ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਰਾਜਪੁਰਾ ਅਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਪਹੁੰਚੇ ਸਨ, ਜਿਨ੍ਹਾਂ ਨੇ ਹਰਦੀਪ ਸਿੰਘ ਲਾਡਾ ਤੇ ਰੁਪਿੰਦਰ ਸਿੰਘ ਰੂਬੀ ਨੂੰ ਕਿਹਾ ਕਿ ਅਸੀਂ ਸਾਰੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦੇ ਨਾਲ ਖੜ੍ਹੇ ਹਾਂ। ਇਨ੍ਹਾਂ ਛਾਪਿਆਂ ਤੋਂ ਆੜਤੀ ਡਰਦੇ ਨਹੀਂ ਹਨ।

ਮਦਨ ਲਾਲ ਜਲਾਲਪੁਰ ਵਿਧਾਇਕ ਘਨੌਰ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਹੁਣ ਕਿਸਾਨਾਂ ਦੀ ਮਦਦ ਕਰਨ ਵਾਲਿਆ ਦੇ ਘਰ ਰੇੜ੍ਹਾਂ ਮਾਰ ਕੇ  ਕਿਸਾਨਾਂ ਦੇ ਧਰਨੇ ਨੂੰ ਕਮਜ਼ੋਰ ਕਰਨਾ ਦੀ ਕੋਸ਼ਿਸ ਕਰ ਰਹੀ ਹੈ ਪਰ ਸਾਡੀ ਸਰਕਾਰ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਖੜ੍ਹੀ ਹੈ।

ਵਿਜੈ ਇੰਦਰ ਸਿੰਗਲਾ ਕੈਬਿਨਟ ਮੰਤਰੀ ਪੰਜਾਬ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਕਿਸਾਨਾਂ ਦੀ ਮਦਦ ਕਰਨ ਵਾਲੇ ਲੋਕਾਂ ਦੇ ਘਰਾਂ ਵਿੱਚ ਇਨਕਮ ਟੈਕਸ ਵਿਭਾਗ ਦੀਆਂ ਰੇੜ੍ਹਾਂ ਮਾਰ ਕੇ ਡਰਾਉਣ ਲੱਗੀ, ਪਰ ਸਾਡੇ ਆੜ੍ਹਤੀ ਡਰਨ ਵਾਲੇ ਨਹੀਂ ਹਨ।

Leave a Reply

Your email address will not be published. Required fields are marked *