Punjab

ਆ ਗਏ ਬਿਨਾਂ ਪੇਪਰਾਂ ਵਾਲੇ 12ਵੀਂ ਜਮਾਤ ਦੇ ਨਤੀਜੇ

‘ਦ ਖ਼ਾਲਸ ਬਿਊਰੋ :- ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਬਾਰ੍ਹਵੀਂ ਜਮਾਤ ਵਿੱਚੋਂ 96.48 ਫੀਸਦੀ ਰਿਹਾ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 97.34 ਰਹੀ ਹੈ ਜਦਕਿ 95.74 ਲੜਕੇ ਪਾਸ ਹੋਏ ਹਨ। ਬੋਰਡ ਦੀ ਵੈੱਬਸਾਈਟ ਉੱਤੇ ਵਿਦਿਆਰਥੀਆਂ ਦੇ ਵੇਖਣ ਲਈ ਨਤੀਜਾ ਕੱਲ੍ਹ ਉਪਲੱਬਧ ਹੋਵੇਗਾ। ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ ਹੈ। 12ਵੀਂ ਜਮਾਤ ਦੇ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in ‘ਤੇ ਜਾ ਕੇ ਆਪਣਾ ਨਤੀਜਾ ਵੇਖ ਸਕਦੇ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਤੀਜਾ ਤਿਆਰ ਕਰਨ ਵੇਲੇ ਸੈਂਟਰ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ ਦੇ ਪੈਟਰਨ ਨੂੰ ਸਾਹਮਣੇ ਰੱਖਿਆ ਸੀ। ਤਿਮਾਹੀ ਅਤੇ ਛਿਮਾਹੀ ਪ੍ਰੀਖਿਆ ਦੀ ਔਸਤ ਨੂੰ ਆਧਾਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਦਸਵੀਂ ਅਤੇ ਅੱਠਵੀਂ ਦਾ ਨਤੀਜਾ ਵੀ ਇਸੇ ਪੈਟਰਨ ‘ਤੇ ਤਿਆਰ ਕੀਤਾ ਗਿਆ ਸੀ। ਕੋਰੋਨਾ ਕਾਰਨ ਇਸ ਵਾਰ 12ਵੀਂ ਦੀ ਪ੍ਰੀਖਿਆ ਨਹੀਂ ਲਈ ਗਈ ਸੀ ਅਤੇ ਨਤੀਜਾ ਵਿਦਿਆਰਥੀਆਂ ਦੀਆਂ ਤਿਮਾਹੀ ਅਤੇ ਛਿਮਾਹੀ ਸਮੇਤ ਇੰਟਰਨਲ ਅਸਿਸਮੈਂਟ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਹੈ।