Punjab

ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਆਉਣਗੇ ਅੱਜ, ਇਸ ਵੈੱਸਾਈਟ ‘ਤੇ ਦੇਖੋ ਨਤੀਜੇ

‘ਦ ਖ਼ਾਲਸ ਬਿਊਰੋ :- CBSE ਤੇ ICSE ਵੱਲੋਂ ਪਿਛਲੇ ਦਿਨੀਂ 10ਵੀਂ ਤੋ 12ਵੀ ਦੀਆਂ ਜਮਾਤਾਂ ਦੇ ਨਤੀਜੇ ਕੱਢੇ ਗਏ ਸਨ, ਜੋ ਕਿ ਬਹੁਤ ਹੀ ਸ਼ਾਨਦਾਰ ਰਹੇ ਹਨ, ਤੇ ਹੁਣ ਇਸੇ ਤਰ੍ਹਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਯਾਨਿ PSEB ਵੱਲੋਂ ਵੀ ਅੱਜ 21 ਜੁਲਾਈ ਸਵੇਰੇ 11 ਵਜੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਰੈਗੂਲਰ ਸਮੇਤ ਓਪਨ ਸਕੂਲ, ਸਾਇੰਸ ਗਰੁੱਪ, ਕਾਮਰਸ ਗਰੁੱਪ, ਹਿਊਮੈਨਟੀਜ਼ ਗਰੁੱਪ, ਵੋਕੇਸ਼ਨਲ ਗਰੁੱਪ, ਕੰਪਾਰਟਮੈਂਟ\ਰੀਅਪੀਅਰ, ਵਾਧੂ ਵਿਸ਼ਾ ਤੇ ਕਾਰਗੁਜ਼ਾਰੀ ‘ਚ ਸੁਧਾਰ ਦੇ ਨਤੀਜਾ ਐਲਾਨੇ ਜਾਣੇ ਹਨ।

ਸਕੂਲ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਐਲਾਨਣ ਮਗਰੋਂ ਤੁਰੰਤ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਤੇ www.indiaresults.com ’ਤੇ ਅਪਲੋਡ ਕਰ ਦਿੱਤਾ ਜਾਵੇਗਾ। ਮਹਿਰੋਕ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਕਾਰਗੁਜ਼ਾਰੀ ‘ਚ ਸੁਧਾਰ ਲਿਆਉਣ ਲਈ ਤੇ ਵਾਧੂ ਵਿਸ਼ੇ ਦੀ ਪ੍ਰੀਖਿਆ ਦੇਣ ਲਈ ਸਿਰਫ਼ ਇੱਕ ਵਿਸ਼ੇ ਦੀ ਪ੍ਰੀਖਿਆ ਲਈ ਫਾਰਮ ਭਰਿਆ ਸੀ, ਅਜਿਹੇ ਵਿਦਿਆਰਥੀਆਂ ਦੀ ਇਹ ਪ੍ਰੀਖਿਆ ਜੋ ਕਿ ਕੋਵਿਡ-19 ਤੋਂ ਪਹਿਲਾਂ ਪ੍ਰਾਪਤ ਹੋਈ ਫ਼ੀਸ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਕਰਵਾਈ ਜਾਵੇਗੀ।