India

‘MSP ਦੇਸ਼ ਦੀ ਫੂਡ ਸੁਰੱਖਿਆ ਦਾ ਵੱਡਾ ਹਿੱਸਾ : ਮੋਦੀ

‘ਦ ਖ਼ਾਲਸ ਬਿਊਰੋ :- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਨੂੰ MSP ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ, ਉਨ੍ਹਾਂ ਕਿਹਾ MSP ਦੇਸ਼ ਦੀ ਫੂਡ ਸੁਰੱਖਿਆ ਦਾ ਵੱਡਾ ਹਿੱਸਾ ਹੈ ਇਸ ਲਈ ਇਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਹੈ। ਮੋਦੀ ਨੇ ਕਿਹਾ ਕਿ ਖੇਤੀ ਕਾਨੂੰਨ ਦੇ ਜ਼ਰੀਏ ਮੰਡੀਆਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ ਤਾਂ ਕਿ MSP ‘ਤੇ ਹੋ ਰਹੀ ਖ਼ਰੀਦ ਨੂੰ ਵਿਗਿਆਨਿਕ ਤਰੀਕੇ ਨਾਲ ਕੀਤਾ ਜਾਵੇ।

ਪ੍ਰਧਾਨ ਮੰਤਰੀ ਨੇ ਕਿਹਾ ਸਰਕਾਰ ਨੇ ਪਿਛਲੇ 6 ਸਾਲਾਂ ਵਿੱਚ ਐਗਰੀਕਲਚਰ ਪ੍ਰੋਡੂਸ ਮਾਰਕੀਟ ਕਮੇਟੀ (APMC) ਵਿੱਚ ਸੁਧਾਰ ਲਿਆਉਣ ਦੇ ਲਈ ਬਹੁਤ ਜ਼ਿਆਦਾ ਨਿਵੇਸ਼ ਕੀਤਾ ਹੈ ਤਾਂ ਜੋ ਕਿਸਾਨਾਂ ਦੀ ਆਮਦਨ ਨੂੰ ਵਧਾਇਆ ਜਾ ਸਕੇ, ਉਨ੍ਹਾਂ ਕਿਹਾ APMCs ਮੰਡੀਆਂ ਦੀ ਆਪਣੀ ਸਾਖ ਹੈ ਜੋ ਕਿ ਕਈ ਸਾਲਾਂ ਤੋਂ ਦੇਸ਼ ਵਿੱਚ ਹਨ। ਮੋਦੀ ਨੇ ਕਿਹਾ ਕਿ MSP ‘ਤੇ ਸਰਕਾਰੀ ਖ਼ਰੀਦ ਭਾਰਤ ਦੀ ਫੂਡ ਸੁਰੱਖਿਆ ਦਾ ਵੱਡਾ ਹਿੱਸਾ ਹੈ, ਜਿਸ ਦੇ ਲਈ ਅਸੀਂ ਹਮੇਸ਼ਾ ਵਚਨਬੱਧ ਹਾਂ, ਪ੍ਰਧਾਨ ਮੰਤਰੀ ਫੂਡ ਐਂਡ ਐਗਰੀਕਲਚਰ ਆਰਗਨਾਇਜੇਸ਼ਨ ਦੇ 75 ਸਾਲ ਪੂਰੇ ਹੋਣ ‘ਤੇ 75 ਰੁਪਏ ਦਾ ਸਿੱਕਾ ਰਿਲੀਜ਼ ਕਰਨ ਪਹੁੰਚੇ ਸਨ।

 

ਕੇਂਦਰ ਤੇ ਕਿਸਾਨਾਂ ਦੇ ਵਿੱਚ ਹੋਈ ਗੱਲਬਾਤ ਫੇਲ

14 ਅਕਤੂਬਰ ਨੂੰ ਦਿੱਲੀ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਦੇ ਲਈ ਮੀਟਿੰਗ ਸੱਦੀ ਸੀ, ਪਰ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਨਾ ਪਹੁੰਚਣ ਦੀ ਵਜ੍ਹਾਂ ਕਰਕੇ ਕਿਸਾਨ ਕਾਫ਼ੀ ਨਾਰਾਜ਼ ਸਨ, ਕਿਸਾਨਾਂ ਦਾ ਇਲਜ਼ਾਮ ਸੀ, ਕੇਂਦਰ ਸਰਕਾਰ ਨੇ ਦਿੱਲੀ ਬੁਲਾਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ, 15 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਹੋਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਸੀ ਕਿ 17 ਅਕਤੂਬਰ ਨੂੰ ਪੂਰੇ ਪੰਜਾਬ ਵਿੱਚ PM ਮੋਦੀ ਦਾ ਪੁਤਲਾ ਫੂਕਿਆ ਜਾਵੇਗਾ, ਜਦਕਿ 20 ਅਕਤੂਬਰ ਨੂੰ ਇੱਕ ਮੁੜ ਤੋਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਵੇਗੀ ਜਿਸ ਵਿੱਚ ਅੱਗੇ ਦੀ ਰਣਨੀਤੀ ‘ਤੇ ਫ਼ੈਸਲਾ ਲਿਆ ਜਾਵੇਗਾ, ਉਧਰ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੀ ਰੇਲਵੇ ਟਰੈਕ ਖ਼ਾਲੀ ਕਰਨ ਦੀ ਮੰਗ ਨੂੰ ਖ਼ਾਰਜ ਕਰਦੇ ਹੋਏ ਸਾਫ਼ ਕਰ ਦਿੱਤਾ ਸੀ ਕਿ 19 ਅਕਤੂਬਰ ਨੂੰ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਕਿਸਾਨ ਦੇ ਹੱਕ ਵਿੱਚ ਜੋ ਕਾਨੂੰਨ ਲਿਆ ਜਾਵੇਗਾ ਉਸ ਨੂੰ ਵੇਖਣ ਤੋਂ ਬਾਅਦ ਹੀ ਉਹ ਫ਼ੈਸਲਾ ਲੈਣਗੇ।