‘ਦ ਖ਼ਾਲਸ ਬਿਊਰੋ:- ਪ੍ਰਸ਼ਾਂਤ ਭੂਸ਼ਣ ਖਿਲਾਫ਼ ਸਾਲ 2009 ਤੋਂ ਚੱਲ ਰਹੇ ਅਦਾਲਤੀ ਮਾਣਹਾਨੀ ਦੇ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਦਾ ਨਵਾਂ ਬੈਂਚ ਹੁਣ ਇਸ ਕੇਸ ਦੀ ਸੁਣਵਾਈ ਕਰੇਗਾ। ਜਸਟਿਸ ਅਰੁਣ ਮਿਸ਼ਰਾ ਦੀ ਬੈਂਚ ਨੇ ਇਸ ਕੇਸ ਦੀ ਸੁਣਵਾਈ ਕਰਦਿਆਂ ਇਸ ਨੂੰ ਭਾਰਤ ਦੇ ਚੀਫ਼ ਜਸਟਿਸ ਨੂੰ ਭੇਜ ਦਿੱਤਾ ਹੈ। ਹੁਣ CJI ਨਵੇਂ ਬੈਂਚ ਦਾ ਗਠਨ ਕਰੇਗਾ।

ਸੁਣਵਾਈ ਦੌਰਾਨ ਜਸਟਿਸ ਮਿਸ਼ਰਾ ਨੇ ਕਿਹਾ ਕਿ ਉਹ ਸੇਵਾਮੁਕਤ ਹੋ ਰਹੇ ਹਨ। ਹੁਣ ਅਗਲੀ ਸੁਣਵਾਈ ਕਰਨ ਲਈ ਉੱਚਿਤ ਬੈਂਚ ਫੈਸਲਾ ਕਰੇਗਾ ਕਿ ਇਸ ਮਾਮਲੇ ਨੂੰ ਵੱਡੇ ਬੈਂਚ ਕੋਲ ਭੇਜਿਆ ਜਾ ਸਕਦਾ ਹੈ ਜਾਂ ਨਹੀਂ।

ਬੈਂਚ ਦੀ ਪ੍ਰਧਾਨਗੀ ਕਰਦਿਆਂ ਜਸਟਿਸ ਅਰੁਣ ਮਿਸ਼ਰਾ ਨੇ ਕਿਹਾ ਕਿ, “ਇਸ ਕੇਸ ਦੀ ਵਿਸਥਾਰਪੂਰਵਕ ਸੁਣਵਾਈ ਦੀ ਜ਼ਰੂਰਤ ਹੈ, ਪਰ ਮੇਰਾ ਸਮਾਂ ਬਹੁਤ ਘੱਟ ਹੈ, ਇਸ ਲਈ ਇਹ ਚੰਗਾ ਹੋਵੇਗਾ ਜੇ ਕੋਈ ਹੋਰ ਬੈਂਚ ਇਸ ਮਾਮਲੇ ‘ਤੇ 10 ਸਤੰਬਰ ਨੂੰ ਵਿਚਾਰ ਕਰੇ।”  ਜਸਟਿਸ ਅਰੁਣ ਮਿਸ਼ਰਾ 2 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ।

ਪਿਛਲੀ ਸੁਣਵਾਈ ਵਿੱਚ ਪ੍ਰਸ਼ਾਂਤ ਭੂਸ਼ਣ ਨੇ 2009 ਵਿੱਚ ਉਨ੍ਹਾਂ ਦੇ ਬਿਆਨ ‘ਤੇ ਅਫਸੋਸ ਜਤਾਇਆ ਸੀ ਪਰ ਬਗੈਰ ਸ਼ਰਤ ਮੁਆਫੀ ਨਹੀਂ ਮੰਗੀ। ਉਨ੍ਹਾਂ ਨੇ ਕਿਹਾ ਸੀ ਕਿ ਉਦੋਂ ਮੇਰੇ ਕਹਿਣ ਦਾ ਭਾਵ ਭ੍ਰਿਸ਼ਟਾਚਾਰ ਨਹੀਂ ਸੀ ਬਲਕਿ ਸਹੀ ਢੰਗ ਨਾਲ ਡਿਊਟੀ ਨਾ ਨਿਭਾਉਣਾ ਸੀ। ਸਾਲ 2009 ਵਿੱਚ ਇੱਕ ਇੰਟਰਵਿਊ ਦੌਰਾਨ ਭੂਸ਼ਣ ਨੇ ਸੁਪਰੀਮ ਕੋਰਟ ਦੇ 8 ਸਾਬਕਾ ਚੀਫ਼ ਜਸਟਿਸ ‘ਤੇ ਉਂਗਲੀ ਉਠਾਈ ਸੀ।

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਖਿਲਾਫ਼ ਅੱਜ ਸਰਬਉੱਚ ਅਦਾਲਤ ਦੀ ਮਾਣਹਾਨੀ ਦੇ ਦੋ ਮਾਮਲਿਆਂ ਵਿੱਚ ਸੁਣਵਾਈ ਕੀਤੀ ਜਾਣੀ ਸੀ।

Leave a Reply

Your email address will not be published. Required fields are marked *