Punjab

ਡੇਰਾ ਬਾਬਾ ਨਾਨਕ ਦੇ ਐਸਡੀਐਮ ਦਫਤਰ ਦੇ ਗੇਟ ‘ਤੇ ਖਾਲਿ ਸਤਾਨ ਦੇ ਪੋਸਟਰ ਲਗਾਏ 

ਦ ਖ਼ਾਲਸ ਬਿਊਰੋ : ਅੱਜ  ਡੇਰਾ ਬਾਬਾ ਨਾਨਕ ਦੇ ਐਸਡੀਐਮ ਦਫਤਰ ਅਤੇ ਬੱਸ ਸਟੈਂਡ ਤੇ ਖਾਲਿ ਸਤਾਨ ਦੇ ਪੋਸਟਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਲਗਾ ਦਿੱਤੇ ਗਏ ਹਨ।ਇਹ ਪੋਸਟਰ ਹੱਥ ਨਾਲ ਲਿਖੇ ਹਨ ਅਤੇ ਇਸ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸਿੱਖ ਕੌਮ ਜ਼ਿੰਦਾ ਹੈਂ ਅਤੇ ਬਦਲਾ ਲਵੇਗੀ।ਫਿਲਹਾਲ ਪੁਲਿਸ ਵੱਲੋਂ ਰੋਸਟਰ ਉਤਾਰ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਜਲੰਧਰ ‘ਚ ਖ਼ਾਲਿ ਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸੀ ਤੇ ਪਰ ਇਸ ਦੇ ਪਿੱਛੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਹੱਥ ਦੱਸਿਆ ਜਾ ਰਿਹਾ ਸੀ। ਜਲੰਧਰ ਫੇਰੀ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵੋਲਵੋ ਬੱਸਾਂ ਨੂੰ ਹਰੀ ਝੰਡੀ ਦੇਣ ਆਏ ਸਨ ਤਾਂ ਉਦੋਂ ਵੀ ਇਹ ਸਲੋਗਨ ਸ੍ਰੀਦੇਵੀ ਤਲਾਬ ਮੰਦਰ ਦੇ ਸਾਹਮਣੇ ਕੰਧ ਉੱਤੇ ਲਿਖੇ ਦਿਖਾਈ ਦਿੱਤੇ ਸਨ।

ਸ਼ਰਾਰਤੀ ਅਨਸਰਾਂ ਵੱਲੋਂ ਆਏ ਦਿਨ ਮਾਹੌਲ ਵਿੱਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਕਲਾਨੌਰ ਦੀ ਤਹਿਸੀਲ ਦੇ ਬਾਹਰ ਏ 4 ਪੇਪਰ ਤੇ ਕੰਪਿਊਟਰ ਨਾਲ ਕੱਢੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਵੇਖੇ ਗਏ ਸੀ ।