Poetry

ਕਵਿਤਾ 15 ਅਗਸਤ:-‘ਭਾਰਤ ਮਾਂ ਦੇ ਨਾਅਰੇ ਹੇਠ ਜਿਹਨੂੰ, ਬਲੀ ਚੜਾਇਆ ਜਾ ਰਿਹਾ’

‘ਦ ਖ਼ਾਲਸ ਬਿਊਰੋ:-

 ‘ਭਾਰਤ ਮਾਂ ਦੇ ਨਾਅਰੇ ਹੇਠ ਜਿਹਨੂੰ, ਬਲੀ ਚੜਾਇਆ ਜਾ ਰਿਹਾ’

ਲਹਿਰਾਕੇ ਝੰਡੇ!
ਆਖ ਆਜ਼ਾਦੀ!
ਗੁਲਾਮੀ ਨੂੰ ਹੰਢਾਇਆ ਜਾ ਰਿਹਾ।।

ਹੈਵਾਨਾਂ ਦੀ ਅਕਲ ਨਾਲ ਜੋ ਦੇਸ਼ ਚਲਾਇਆ ਜਾ ਰਿਹਾ।।

ਬਲਿਦਾਨ, ਸ਼ਾਂਤੀ ਤੇ ਹਰਿਆਲੀ ਨਜ਼ਰ ਕਿਤੇ ਨਾ ਆਂਵਦੀ,
ਖੇਡਕੇ ਖੂਨ ਦੀ ਹੋਲੀ ਭਗਵਾਂ ਰੰਗ ਚੜਾਇਆ ਜਾ ਰਿਹਾ।।
ਹੈਵਾਨਾਂ ਦੀ ਅਕਲ ਨਾਲ ਜੋ ਦੇਸ਼ ਚਲਾਇਆ ਜਾ ਰਿਹਾ।।

ਔਰਤ,ਘੱਟ ਗਿਣਤੀ ‘ਤੇ ਦਲਿਤ, ਬੱਕਰੇ ਬਣੇ ਕਸਾਈ ਦੇ,
ਭਾਰਤ ਮਾਂ ਦੇ ਨਾਅਰੇ ਹੇਠ ਜਿਹਨੂੰ, ਬਲੀ ਚੜਾਇਆ ਜਾ ਰਿਹਾ।।
ਹੈਵਾਨਾਂ ਦੀ ਅਕਲ ਨਾਲ ਜੋ ਦੇਸ਼ ਚਲਾਇਆ ਜਾ ਰਿਹਾ।।

ਰੇਪ,ਕਤਲ,ਕਿਡਨੈਪਿੰਗ ਉੱਤੇ ਧਾਰਾ ਲਵਾਉਣੀ ਮੁਸ਼ਕਿਲ ਹੈ,
ਪਰ ਝੂਠੇ ਰਾਸ਼ਟਰਵਾਦ ਦੀ ਜੈ ਲਈ ਦੇਸ਼ ਧ੍ਰੋਹ ਲਾਇਆ ਜਾ ਰਿਹਾ।।
ਹੈਵਾਨਾਂ ਦੀ ਅਕਲ ਨਾਲ ਜੋ ਦੇਸ਼ ਚਲਾਇਆ ਜਾ ਰਿਹਾ।।

ਮਜਦੂਰ,ਕਿਸਾਨ,ਤੇ ਨੌਜਵਾਨ ਦੀ,ਹਾਲਤ ਹੋਈ ਮਾੜੀ ਹੈ,
ਪਰ ਨਹਿਰੂ ਤੋਂ ਮੋਦੀ ਤੱਕ ਦਾ ਸਮਾਂ ਮਨਾਇਆ ਜਾ ਰਿਹਾ।।
ਹੈਵਾਨਾਂ ਦੀ ਅਕਲ ਨਾਲ ਜੋ ਦੇਸ਼ ਚਲਾਇਆ ਜਾ ਰਿਹਾ।।

-ਗੁਰਪ੍ਰੀਤ ਡੋਨੀ

(ਉਪਰੋਕਤ ਕਵਿਤਾ ਕਵੀ ਦੇ ਨਿੱਜੀ ਵਿਚਾਰ ਹਨ)

Contact no.90416 97292