Sports

ਟੋਕੀਓ ’ਚ ਪੈਰਾਲੰਪਿਕਸ ਦੀ ਖੇਡਾਂ ਹੋਈਆਂ ਸ਼ੁਰੂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਟੋਕੀਓ ਵਿੱਚ 16ਵੀਂ ਪੈਰਾਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਅੱਜ ਕੋਵਿਡ -19 ਮਹਾਂਮਾਰੀ ਕਾਰਨ ਪੈਦਾ ਹੋਈਆਂ ਰੁਕਾਵਟਾਂ ਨੂੰ ਛੱਡ ਕੇ ਅੱਗੇ ਵਧਣ ਦਾ ਸੰਦੇਸ਼ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪੈਰਾਲੰਪਿਕ ਖੇਡਾਂ 57 ਸਾਲਾਂ ਬਾਅਦ ਟੋਕੀਓ ਵਿੱਚ ਦੁਬਾਰਾ ਹੋ ਰਹੀਆਂ ਹਨ, ਜਿਸ ਨਾਲ ਜਾਪਾਨ ਦੀ ਰਾਜਧਾਨੀ ਦੋ ਵਾਰ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਪਹਿਲਾ ਸ਼ਹਿਰ ਬਣ ਗਿਆ ਹੈ।

ਇਨ੍ਹਾਂ ਖੇਡਾਂ ਵਿੱਚ ਰਿਕਾਰਡ 4403 ਖਿਡਾਰੀ ਹਿੱਸਾ ਲੈਣਗੇ। ਇਸ ਦਾ ਪਿਛਲਾ ਰਿਕਾਰਡ 4328 ਖਿਡਾਰੀਆਂ ਦਾ ਰੀਓ 2016 ਖੇਡਾਂ ਵਿੱਚ ਸੀ। 2550 ਪੁਰਸ਼ ਅਤੇ 1853 ਮਹਿਲਾ ਖਿਡਾਰੀ ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।

ਦੱਸਿਆ ਗਿਆ ਹੈ ਕਿ 5 ਸਤੰਬਰ ਤੱਕ ਚੱਲਣ ਵਾਲੀਆਂ ਖੇਡਾਂ ਵਿੱਚ 54 ਖਿਡਾਰੀਆਂ ਵੱਲੋਂ ਭਾਰਤ ਦੀ ਨੁਮਾਇੰਦਗੀ ਕੀਤੀ ਜਾਵੇਗੀ, ਜੋ ਅੱਜ ਤੱਕ ਦਾ ਦੇਸ਼ ਦਾ ਸਭ ਤੋਂ ਵੱਡਾ ਜਥਾ ਹੈ।