Punjab

ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਆਪਣੇ ਹੀ ਬਿਆਨ ਤੋਂ ਮੁੱਕਰਿਆ ਪਾਕਿਸਤਾਨ

‘ਦ ਖ਼ਾਲਸ ਬਿਊਰੋ :- ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਵੱਲੋਂ ਕੱਲ੍ਹ 29 ਅਕਤੂਬਰ ਨੂੰ ਪੁਲਵਾਮਾ ਹਮਲੇ ‘ਚ ਪਾਕਿਸਤਾਨ ਦਾ ਪੂਰੀ ਤਰ੍ਹਾਂ ਹੱਥ ਹੋਣ ਦਾ ਬਿਆਨ ਦਿੱਤਾ ਗਿਆ ਸੀ। ਜਿਸ ਮਗਰੋਂ ਅੱਜ 30 ਅਕਤੂਬਰ ਨੂੰ ਫਵਾਦ ਵੱਲੋਂ  ਆਪਣਾ ਬਿਆਨ ਬਦਲ ਦਿੱਤਾ ਹੈ। ਫਵਾਦ ਨੇ ਕਿਹਾ ਕਿ ਪਾਕਿਸਤਾਨ ਕਿਸੇ ਵੀ ਤਰੀਕੇ ਦੇ ਅੱਤਵਾਦ ਦੀ ਆਗਿਆ ਨਹੀਂ ਦਿੰਦਾ, ਅਤੇ ਮੇਰੇ ਬਿਆਨ ਦੀ ਗਲਤ ਵਿਆਖਿਆ ਕੀਤੀ ਗਈ ਸੀ।

ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਮੇਰਾ ਬਿਆਨ ਸਪਸ਼ਟ ਹੈ ਕਿ ਪੁਲਵਾਮਾ ਹਮਲੇ ਮਗਰੋਂ ਜਦੋਂ ਭਾਰਤ ਨੇ ਪਾਕਿਸਤਾਨ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਤਾਂ ਪਾਕਿਸਤਾਨ ਨੇ ਜਵਾਬੀ ਹਮਲਾ ਕੀਤਾ ਸੀ, ਅਤੇ ਭਾਰਤੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਜ਼ਿਕਰਯੋਗ ਹੈ ਕਿ ਇਸ ਮੰਤਰੀ ਨੇ ਕੌਮੀ ਅਸੰਬਲੀ ਵਿੱਚ ਦਾਅਵਾ ਕੀਤਾ ਸੀ ਕਿ ਪੁਲਵਾਮਾ ਹਮਲਾ ਅਸੀਂ ਕੀਤਾ ਸੀ। ਇਸ ਅੱਤਵਾਦੀ ਹਮਲੇ ਵਿੱਚ 40 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ।