‘ਦ ਖ਼ਾਲਸ ਬਿਊਰੋ:- ਲੰਮੇ ਸਮੇਂ ਤੋਂ ਕੋਰੋਨਾਵਾਇਰਸ ਦੀ ਵੈਕਸਿਨ ਤਿਆਰ ਕਰਨ ਵਿੱਚ ਜੁਟੀ ਬ੍ਰਿਟੇਨ ਦੀ ਔਕਸਫੋਰਡ ਯੂਨੀਵਰਸਿਟੀ ਨੂੰ ਆਖਿਰਕਾਰ ਵੱਡੀ ਕਾਮਯਾਬੀ ਮਿਲੀ ਹੀ ਗਈ ਹੈ।

ਕਈਂ ਦਿਨਾਂ ਤੋਂ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਵੱਲੋਂ ਮਨੁੱਖੀ ਟ੍ਰਾਇਲ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਅੱਜ ਵਿਭਾਗ ਨੂੰ ਇਸ ਵੈਕਸੀਨ ਵਿੱਚ ਕੋਰੋਨਾ ਦੇ ਮਰੀਜ਼ਾਂ ਨਾਲ ਲੜਨ ਦੀ ਇਮਯੂਨਿਟੀ ਦੀ ਸਮਰੱਥਾ ਵਿਕਸਿਤ ਹੋਈ ਹੈ।

 

ਔਕਸਫੋਰਡ ਯੂਨੀਵਰਸਿਟੀ ਤੋਂ ਪਹਿਲਾਂ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਅਤੇ ਮੋਡੇਰਨਾ ਇੰਕ ਨੇ ਮਿਲ ਕੇ ਕੋਰੋਵਾਇਰਸ ਨਾਲ ਲੜ੍ਹਨ ਲਈ ਵੈਕਸੀਨ ਤਿਆਰ ਕੀਤੀ ਹੈ।  ਉਨ੍ਹਾਂ ਦੇ ਸ਼ੁਰੂਆਤੀ ਦੌਰ ਵਿੱਚ ਮੁਨੱਖੀ ਟ੍ਰਾਇਲ ਵਿੱਚ ਲੋਕਾਂ ਦੇ ਇਮਿਊਨ ਸਿਸਟਮ ਨੂੰ ਉਸੇ ਤਰ੍ਹਾਂ ਦਾ ਹੀ ਫਾਇਦਾ ਪਹੁੰਚਿਆ, ਜਿਸ ਤਰ੍ਹਾਂ ਉਥੋ ਦੇ ਵਿਗਿਆਨੀਆਂ ਨੇ ਉਮੀਦ ਕੀਤੀ ਸੀ। ਫਿਲਹਾਲ ਇਸ ਵੈਕਸੀਨ ਦੇ ਅਗਲੇ ਫੇਜ਼ ਦੇ ਟ੍ਰਾਇਲ ਬਾਕੀ ਹਨ।

 

ਜਾਣਕਾਰੀ ਮੁਤਾਬਿਕ,  ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੀਆਂ 23 ਵੈਕਸੀਨਜ਼ ਦੇ ਕਲੀਨਿਕਲ ਟ੍ਰਾਇਲ ਹੋ ਰਹੇ ਹਨ। ਕਿਸੇ ਵੀ ਵੈਕਸੀਨ ਦੇ ਸਫਲ ਟੈਸਟ ਤੋਂ ਬਾਅਦ ਹੀ ਉਸ ਦੇ ਨਤੀਜਿਆਂ ਦੇ ਆਧਾਰ ‘ਤੇ ਹੀ ਉਥੋਂ ਦੀਆਂ ਸੰਸਥਾਵਾਂ ਇਜ਼ਾਜਤ ਦਿੰਦੀਆਂ ਹਨ, ਜਿਥੇ ਵੈਕਸੀਨ ਤਿਆਰ ਹੋਈ ਹੋਵੇ। ਉਸਦੇ ਬਾਅਦ ਹੀ ਵੈਕਸਿਨ ਨੂੰ ਵੱਡੇ ਪੱਧਰ ‘ਤੇ  ਬਣਾਉਣ ਅਤੇ ਵੰਡਣ ਦੀ ਜ਼ਿੰਮੇਵਾਰੀ ਹੁੰਦੀ ਹੈ।

 

ਜਾਣਕਾਰੀ ਮੁਤਾਬਿਕ, ਚੀਨ ਵੀ ਵੈਕਸਿਨ ਤਿਆਰ ਕਰਨ ਲਈ ਪੂਰੀ ਤਰ੍ਹਾਂ ਜੁੱਟਿਆ ਹੋਇਆ ਹੈ।  20 ਜੁਲਾਈ ਨੂੰ ਚੀਨ ਵਿੱਚ ਫੇਜ਼-ਟੂ ਦੌਰਾਨ ਮਨੁੱਖੀ ਟ੍ਰਾਇਲ ਦੀ ਕੀਤੀ ਜਾ ਰਹੀ ਵੈਕਸੀਨ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ।

 

ਭਾਰਤ ਇੰਝ ਪਹੁੰਚ ਸਕਦੀ ਹੈ ਵੈਕਸਿਨ

ਭਾਰਤ ‘ਚ ਬਣੇ ਪੂਣੇਵਾਲਾ ਵਿੱਚ ਸੀਰਮ ਇੰਸਟੀਚਿਊਟ ਨੇ ਔਕਸਫੋਰਡ ਵੈਕਸਿਨ ਨਾਲ ਪਹਿਲਾਂ ਹੀ ਜੁੜੀ ਹੋਈ ਹੈ ਤਾਂ ਜੋ ਭਾਰਤੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ।

ਜਾਣਕਾਰੀ ਮੁਤਾਬਿਕ , ਸੀਰਮ ਇੰਸਟੀਚਿਊਟ ਦੀ ਸਮਰੱਥਾ ਇੰਨੀ ਜਿਆਦਾ ਹੈ ਕਿ ਅਮਰੀਕਾ ਮੋਡੇਰਨਾ ਵੈਕਸੀਨ ਲੈਣ ਲਈ ਕਈ ਕੰਪਨੀਆਂ ਨਾਲ ਕਰਾਰ ਕਰ ਸਕਦਾ ਹੈ।

 

WHO ਦੀ ਪ੍ਰਤੀਕਿਰਿਆ

WHO ਦੇ ਅਧਿਕਾਰੀਆਂ ਮੁਤਾਬਿਕ, ਜਦੋ ਤੱਕ ਕੋਰੋਨਾਵਾਇਰਸ ਦੀ ਵੈਕਸਿਨ ਦੀ ਖੋਜ ਜਾਰੀ ਹੈ ਸਾਨੂੰ ਉਦੋ ਤੱਕ ਜ਼ਿੰਦਗੀਆਂ ਬਚਾਉਣੀਆਂ ਹੋਣਗੀਆਂ। ਜਦੋਂ ਤੱਕ ਇਹ ਵੈਕਸਿਨ ਆਮ ਨੂੰ ਨਹੀਂ ਵਿਕਣ ਲੱਗਦੀ ਉਦੋ ਤੱਕ ਇਹ ਵੈਕਸਿਨ ਆਮ ਲੋਕਾਂ ਕੋਲ ਨਹੀਂ, ਸਿਰਫ ਅਮੀਰ ਲੋਕਾਂ ਕੋਲ ਹੀ ਹੋਵੇਗੀ।

 

Leave a Reply

Your email address will not be published. Required fields are marked *