India

ਮੁੱਕ ਗਿਆ 20 ਲੱਖ ਕਰੋੜ ਦਾ ਵੇਰਵਾ, ਕੀ ਤੁਹਾਨੂੰ ਕੁਝ ਮਿਲਿਆ ?

‘ਦ ਖ਼ਾਲਸ ਬਿਊਰੋ :- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕੋਰੋਨਾ ਸੰਕਟ ਨਾਲ ਪ੍ਰਭਾਵਤ ਅਰਥ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਐਲਾਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦੀ ਪੰਜਵੀਂ ਤੇ ਆਖ਼ਰੀ ਕਿਸ਼ਤ ਦਾ ਵੇਰਵਾ ਦਿੱਤਾ। ਜਿਸ ਵਿੱਚ ਉਨ੍ਹਾਂ ਨੇ ਸਿੱਖਿਆ ਖੇਤਰ ਲਈ ਕੁੱਝ ਮਹੱਤਵਪੁਰਨ ਐਲਾਨ ਕੀਤੇ ਹਨ। ਜਿਵੇਂ ਕਿ ਵਿਦਿਆਰਥੀਆਂ ਦੇ ਲਈ ਸਿੱਖਿਆ ਖੇਤਰ ਵਿੱਚ ਸੁਧਾਰ, ਆਨਲਾਈਨ ਹੋਵੇਗਾ ਸਾਰਾ ਸਿਸਟਮ, ਪ੍ਰਧਾਨ ਮੰਤਰੀ-ਈ ਵਿਦਿਆ ਪ੍ਰੋਗਰਾਮ ਆਨਲਾਈਨ ਕੋਰਸਾਂ ਦੀ ਪਹੁੰਚ ਨੂੰ ਵਧਾਉਣ ਲਈ ਕੀਤਾ ਜਾਏਗਾ।

ਇਸ ਦੇ ਤਹਿਤ ਸਕੂਲ ਸਿੱਖਿਆ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਦੀਕਸ਼ਾ ਪ੍ਰੋਗਰਾਮ ਚਲਾਏ ਜਾਣਗੇ। ਅਤੇ ਹਰ ਕਲਾਸ ਲਈ ਇੱਕ ਚੈਨਲ ਸ਼ੁਰੂ ਕੀਤਾ ਜਾਵੇਗਾ। ਕਮਿਉਨਿਟੀ ਰੇਡੀਓ ਅਤੇ ਪ੍ਰੋਡਕਾਸਟ ਵਰਤੇ ਜਾਣਗੇ। ਜਿਸ ਨਾਲ ਮਾਨਸਿਕ ਸਹਾਇਤਾ ਲਈ ਸਮਰਪਣ ਪ੍ਰੋਗਰਾਮ ਕਰਵਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਲੋਕਾਂ ਨੂੰ ਟੈਕਨੋਲੋਜੀ ਦੀ ਮਦਦ ਨਾਲ ਉਨ੍ਹਾਂ ਦੇ ਖਾਤੇ ਵਿੱਚ ਸਿੱਧੇ ਪੈਸੇ ਦਿੱਤੇ ਜਾ ਰਹੇ ਹਨ। ਅਸੀਂ ਜੋ ਕੁੱਝ ਵੀ ਕਰ ਸਕਦੇ ਹਾਂ ਉਹ ਕੀਤਾ। ਅਸੀਂ ਪਿਛਲੇ ਕੁੱਝ ਸਾਲਾਂ ਵਿੱਚ ਕੁੱਝ ਅਹਿਮ ਕਦਮ ਚੁੱਕੇ ਸਨ। ਲਾਕਡਾਊਨ ਦੌਰਾਨ, ਅਸੀਂ ਵੱਖ-ਵੱਖ ਯੋਜਨਾਵਾਂ ਦੇ ਤਹਿਤ ਲੋਕਾਂ ਤੱਕ ਪਹੁੰਚ ਕੀਤੀ ਹੈ।

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਹਰ ਇੱਕ ਕਿਸਾਨ ਨੂੰ 2000 ਰੁਪਏ ਭੇਜੇ ਗਏ ਸਨ, ਇਹ ਸਹਾਇਤਾ 8.19 ਕਰੋੜ ਕਿਸਾਨਾਂ ਤੱਕ ਪਹੁੰਚ ਗਈ ਹੈ। ਕੁੱਲ 16,394 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ।