Punjab

10 ਅਗਸਤ ਨੂੰ ਮਾਨ ਦਲ ਅਤੇ ਦਲ ਖਾਲਸਾ ਜਥੇਬੰਦੀ ਵੱਲੋਂ ਕੈਪਟਨ ਦੀ ਕੋਠੀ ਘੇਰਨ ਦਾ ਐਲਾਨ

‘ਦ ਖ਼ਾਲਸ ਬਿਊਰੋ (ਅਤਰ ਸਿੰਘ):- UAPA ਦੇ ਕਾਲੇ ਕਾਨੂੰਨ ਤਹਿਤ ਪੰਜਾਬ ਅੰਦਰ ਸਿੱਖ ਨੌਜਵਾਨਾਂ ਦੀ ਹੋ ਰਹੀ ਫੜੋ ਫੜਾਈ ਖਿਲਾਫ ਅਤੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਸਿਮਰਜੀਤ ਸਿੰਘ ਮਾਨ (ਅੰਮ੍ਰਿਤਸਰ) ਅਤੇ ਦਲ ਖਾਲਸਾ ਜਥੇਬੰਦੀ ਵੱਲੋਂ 10 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਘੇਰਨ ਦਾ ਐਲਾਨ ਕੀਤਾ ਗਿਆ।

 

ਇਹ ਦੋਵੇਂ ਜਥੇਬੰਦੀਆਂ ਪਟਿਆਲਾ ਦੇ ਗੁਰਦੁਆਰਾ ਸਿੰਘ ਸਭਾ ਫੁਹਾਰਾ ਚੌਕ ਤੋਂ ਰੋਸ ਮਾਰਚ ਸ਼ੁਰੂ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨਗੀਆਂ।

 

UAPA ਕਾਲੇ ਕਾਨੂੰਨ ਤਹਿਤ ਸਭ ਤੋਂ ਜਿਆਦਾ ਗ੍ਰਿਫਤਾਰੀਆਂ ਪੰਜਾਬ ਦੇ ਸਿੱਖ ਨੌਜਵਾਨਾਂ ਦੀਆਂ ਕੀਤੀਆਂ ਜਾ ਰਹੀਆਂ ਹਨ, ਜਿਸਦੇ ਤਹਿਤ ਵਿਧਾਇਕ ਸੁਖਪਾਲ ਸਿੰਘ ਖਹਿਰਾ ਪਿਛਲੇ ਇੱਕ-ਡੇਢ ਮਹੀਨੇ ਤੋਂ ਇਹਨਾਂ ਨੌਜਵਾਨਾਂ ਨੂੰ ਬਚਾਉਣ ਵਿੱਚ ਜੁੱਟੇ ਹੋਏ ਹਨ।

 

ਕੁੱਝ  ਦਿਨ ਪਹਿਲਾਂ ਖਹਿਰਾਂ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ 45 ਮੁਕੱਦਮੇ UAPA ਦੇ ਤਹਿਤ ਦਰਜ ਕੀਤੇ ਗਏ ਹਨ, ਜਦਕਿ ਪਿਛਲੇ 1 ਮਹੀਨੇ ਅੰਦਰ-ਅੰਦਰ 16 ਮੁਕੱਦਮੇ 2020 ਦੀ ਆੜ ਵਿੱਚ ਦਰਜ ਕੀਤੇ ਗਏ ਹਨ। ਇਸ ਮਾਮਲੇ ਨੂੰ ਲੈ ਕੇ ਖਹਿਰਾ ਪਿਛਲੇ ਕਈ ਦਿਨਾਂ ਤੋਂ ਇਸ ਦੇ UAPA ਕਾਲੇ ਕਾਨੂੰਨ ਖਿਲਾਫ ਡਟੇ ਹੋਏ ਹਨ।