Punjab

ਓਬਾਮਾ ਦਾ Twitter ਹੈਕ ਕਰਨ ਵਾਲੇ ਹੈਕਰਾਂ ਨੇ ‘The Khalas Tv’ ਚੈਨਲ ‘ਤੇ ਕੀਤਾ ਕਬਜ਼ਾ, LIVE ਵੀਡੀਉ ਚਲਾ ਕੇ ਕਰ ਰਹੇ ਆਪਣੀ ਮਸ਼ਹੂਰੀ

‘ਦ ਖ਼ਾਲਸ ਬਿਊਰੋ:- The Khalas Tv ਦਾ ਯੂਟਿਊਬ ਚੈਨਲ BitCoin ਹੈਕਰਾਂ ਵੱਲੋਂ ਹੈਕ ਕੀਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਖੁਦ BitCoin ਵੱਲੋਂ ਕੀਤੀ ਜਾ ਚੁੱਕੀ ਹੈ।

 

 

ਜਦੋਂ ਤੁਸੀਂ ਆਪਣੇ The Khalas Tv (ਹੈਕਰਾਂ ਵੱਲੋਂ ਨਾਮ ਬਦਲ ਕੇ LIVE NEWS ਕਰ ਦਿੱਤਾ ਗਿਆ) ਦੇ ਯੂਟਿਊਬ ਚੈਨਲ ‘ਤੇ ਜਾਓਂਗੇ ਤਾਂ ਉੱਥੇ ਇੱਕ ਲਾਈਵ ਵੀਡੀਓ ਚੱਲਦੀ ਦਿਖਾਈ ਦੇਵੇਗੀ, ਜਿਸਨੂੰ ਲੱਗਭੱਗ 84 ਹਜਾਰ ਦਰਸ਼ਕ ਦੇਖ ਰਹੇ ਹਨ। ਇਸ ਵੀਡੀਓ ਦੇ ਸੱਜੇ ਹੱਥ ਹੇਠਲੇ ਪਾਸੇ BitCoin ਵੱਲੋਂ ਆਪਣਾ ਨਾਮ ਲਿਖ ਦਿੱਤਾ ਗਿਆ। ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ The Khalas Tv ਨੂੰ BitCoin ਨੇ ਹੈਕ ਕੀਤਾ ਹੈ, ਜਾਂ ਕਹਿ ਲਓ ਕਿ BitCoin ਨੇ ਇਸਨੂੰ ਹੈਕ ਕਰਨ ਦੀ ਜਿੰਮੇਵਾਰੀ ਲੈ ਲਈ ਹੈ।

 

 

ਗੂਗਲ ਨਾਲ ਸੰਪਰਕ ਕੀਤਾ ਜਾ ਚੁੱਕਾ ਹੈ। ਗੂਗਲ ਨੇ ਇਸ ਮਸਲੇ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਆਸ ਕਰਦੇ ਹਾਂ ਕਿ ਤੁਹਾਡਾ ਆਪਣਾ The Khalas Tv ਯੂਟਿਊਬ ਚੈਨਲ ਜਲਦ ਤੁਹਾਡੀਆਂ ਸੇਵਾਵਾਂ ਵਿੱਚ ਹਾਜਰ ਹੋਵੇਗਾ।

Comments are closed.