‘ਦ ਖ਼ਾਲਸ ਬਿਊਰੋ:- ਪੰਜਾਬ ਦੀ ਪੰਜ ਸਾਲਾ ਟਿਕ-ਟੌਕ ਸਟਾਰ ਨੂਰਦੀਪ ਅਤੇ ਉਸ ਦੇ ਪਿਤਾ ਸਤਨਾਮ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੀਵਿਟ ਆਈ ਹੈ। ਜਿਸ ਤੋਂ ਬਾਅਦ ਨੂਰ ਨੂੰ ਜਿਲ੍ਹਾ ਮੋਗਾ ਦੇ ਕੋਰੋਨਾ ਸੈਂਟਰ ਭਰਤੀ ਕਰਵਾਇਆ ਗਿਆ। ਅੱਜ ਰੱਖੜੀ ਤਿਉਹਾਰ ਮੌਕੇ ਨੂਰ ਦੀਪ ਪੰਜਾਬ ਦੇ ਮੁੱਖ ਮੰਤਰੀ ਨੂੰ ਰੱਖੜੀ ਬੰਨ੍ਹਣ ਵਾਲੀ ਸੀ, ਪਰ ਇਸ ਤੋਂ ਪਹਿਲਾਂ ਜਦੋਂ ਨੂਰ ਅਤੇ ਉਸਦੇ ਪਰਿਵਾਰ ਦਾ ਟੈਸਟ ਕੀਤਾ ਗਿਆ ਤਾਂ ਨੂਰ ਅਤੇ ਉਸਦੇ ਪਿਤਾ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ।

ਪੰਜਾਬ ਭਰ ਦੇ ਲੋਕਾਂ ਅਤੇ ਲੀਡਰਾਂ ਵੱਲੋਂ ਟਿਕ-ਟੌਕ ਸਟਾਰ ਨੂਰ ਅਤੇ ਉਸ ਦੇ ਪਿਤਾ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਜਾ ਰਹੀ ਹੈ। ਟਿਕ-ਟੌਕ ਬੈਨ ਹੋਣ ਤੋਂ ਪਹਿਲਾਂ ਨੂਰ ਖ਼ੁਦ ਲੋਕਾਂ ਨੂੰ ਕੋਰੋਨਾਵਾਇਸ ਬਾਰੇ ਜਾਗਰੂਕ ਕਰਨ ਲਈ ਕੰਮ ਕਰ ਰਹੀ ਸੀ, ਜਿਸ ਕਾਰਨ ਨੂਰ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪ੍ਰਸ਼ੰਸਾ ਕੀਤੀ ਸੀ।

Leave a Reply

Your email address will not be published. Required fields are marked *