Punjab

ਸ਼ਨੀਵਾਰ-ਐਤਵਾਰ ਨੂੰ ਨਹੀਂ ਲੈ ਸਕੋਗੇ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਨਜ਼ਾਰੇ, ਰਾਤ ਦਾ ਕਰਫਿਊ ਵੀ ਰਹੇਗਾ ਜਾਰੀ

‘ਦ ਖ਼ਾਲਸ ਬਿਊਰੋ :- 1 ਅਗਸਤ ਯਾਨਿ ਕੱਲ੍ਹ ਤੋਂ ਅਨਲਾਕ-3 ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਨਾਲ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਮੁਤਾਬਿਕ ਰਾਤ ਦੇ ਕਰਫਿਊ ‘ਚ ਢਿੱਲ ਦਿੱਤੇ ਜਾਣ ਨਾਲ ਹੋਰ ਕਈ ਅਹਿਮ ਫੈਸਲੇ ਪੂਰੇ ਹੋਣਗੇ। ਪਰ ਚੰਡੀਗੜ੍ਹ ਦੇ ਯੂਟੀ ਪ੍ਰਸ਼ਾਸਨ ਵੱਲੋਂ ਰਾਤ ਦੇ ਕਰਫਿਊ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ।

ਪ੍ਰਸ਼ਾਸਨ ਦੀ ਜਾਣਕਾਰੀ ਮੁਤਾਬਿਕ ਸਿਟੀ ‘ਚ ਨਿੱਤ ਦਿਨ ਵੱਧ ਰਹੇ ਕੋਰੋਨਾ ਦੇ ਮਰੀਜ਼ਾਂ ਦੇ ਕੇਸਾਂ ਦੇ ਮੱਦੇਨਜ਼ਰ ਤੇ ਸੁਖਨਾ ਝੀਲ ‘ਤੇ ਸ਼ਨਿਚਰਵਾਰ-ਐਂਤਵਾਰ ਨੂੰ ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ। ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਹੋਈ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਖਾਣ-ਪੀਣ ਵਾਲੀਆਂ ਦੁਕਾਨਾਂ ਰਾਤ 9 ਵਜੇ ਤੇ ਹੋਰ ਦੁਕਾਨਾਂ ਰਾਤ 8 ਵਜੇ ਤੱਕ ਖੁਲ੍ਹਣਗੀਆਂ।