International

ਨਿਊਯਾਰਕ ਹੈਲੀਕਾਪਟਰ ਹਾਦਸੇ ‘ਚ ਮਾਰੇ ਗਏ ਸੈਨਿਕਾਂ ਦੀ ਹੋਈ ਸ਼ਨਾਖਤ

‘ਦ ਖ਼ਾਲਸ ਬਿਊਰੋ:-

ਲੰਘੇ ਬੁੱਧਵਾਰ ਨਿਊਯਾਰਕ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਤਿੰਨ ਨੈਸ਼ਨਲ ਗਾਰਡ ਮੈਂਬਰਾਂ ਦੀ ਪਛਾਣ ਹੋ ਗਈ ਹੈ। ਨਿਊਯਾਰਕ ਆਰਮੀ ਦੇ ਨੈਸ਼ਨਲ ਗਾਰਡ ਯੂ ਐਚ -60 ਬਲੈਕ ਹਾਕ ਮੈਡੀਕਲ ਨਿਕਾਸੀ ਹੈਲੀਕਾਪਟਰ ਰੁਟੀਨ ਸਿਖਲਾਈ ਮਿਸ਼ਨ ਦੌਰਾਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ, ਇਸ ਹਾਦਸੇ ਵਿੱਚ ਸਵਾਰ ਸਾਰੇ ਮੈਂਬਰ ਮਾਰੇ ਗਏ ਸਨ। ਇਹਨਾਂ ਤਿੰਨ ਮ੍ਰਿਤਕ ਅਧਿਕਾਰੀਆਂ ਦੀ ਪਛਾਣ ਰੋਚੇਸਟਰ ਦੇ ਮੁੱਖ ਵਾਰੰਟ ਅਫਸਰ 5 ਸਟੀਵਨ ਸਕੋਡਾ, ਹਨੋਈ ਫਾਲਜ਼ ਦੇ ਚੀਫ਼ ਵਾਰੰਟ ਅਫਸਰ 4 ਕ੍ਰਿਸ਼ਚੀਅਨ ਕੋਚ ਅਤੇ ਰੋਚੇਸਟਰ ਦੇ ਹੀ ਚੀਫ ਵਾਰੰਟ ਅਫਸਰ 2 ਡੇਨੀਅਲ ਪ੍ਰੀਆਲ ਦੇ ਰੂਪ ਚ ਹੋਈ ਹੈ। ਨਿਊਯਾਰਕ ਦੇ ਨੈਸ਼ਨਲ ਗਾਰਡਜ਼ ਅਨੁਸਾਰ ਇਸ ਜਾਨਲੇਵਾ ਹਾਦਸੇ ਦੀ ਜਾਂਚ ਜਾਰੀ ਹੈ।