International

ਕੋਰੋਨਾ ਤੋਂ ਮੁਕਤ ਹੋਏ ਇਸ ਦੇਸ਼ ਨੂੰ ਅੱਜ ਪੂਰੇ 100 ਦਿਨ ਹੋ ਗਏ

‘ਦ ਖ਼ਾਲਸ ਬਿਊਰੋ:- ਜਿੱਥੇ ਕੋਰੋਨਾਵਾਇਰਸ ਨੇ ਪੂਰੀ ਦੁਨੀਆਂ ਵਿੱਚ ਹਾਹਾਕਾਰ ਮਚਾਈ ਹੋਈ ਹੈ ਉੱਥੇ ਨਿਊਜ਼ੀਲੈਂਡ ਨੂੰ ਕੋਰੋਨਾਵਾਇਰਸ ਤੋਂ ਮੁਕਤ ਹੋਏ ਨੂੰ ਅੱਜ ਪੂਰੇ 100 ਦਿਨ ਹੋ ਗਏ ਹਨ। ਲੰਘੇਂ 100 ਦਿਨਾਂ ਵਿੱਚ ਨਿਊਜ਼ੀਲੈਂਡ ‘ਚ ਇੱਕ ਵੀ ਕੋਰੋਨਾਵਾਇਰਸ ਦਾ ਨਵਾਂ ਕੇਸ ਸਾਹਮਣੇ ਨਹੀਂ ਆਇਆ, ਜਿਸ ਕਾਰਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਆਡਰਨ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ, ਕਿਉਂਕਿ ਪ੍ਰਧਾਨ ਮੰਤਰੀ ਵੱਲੋਂ ਸ਼ੁਰੂਆਤੀ ਦੌਰ ਵਿੱਚ ਵੀ ਕੇਸਾਂ ਨੂੰ ਦਬਾਉਣ ਲਈ ਸਖ਼ਤ ਕਦਮ ਚੁੱਕੇ ਗਏ ਸਨ।

ਨਿਊਜ਼ੀਲੈਂਡ ਦੀ ਅਬਾਦੀ 5 ਲੱਖ ਦੇ ਕਰੀਬ ਹੈ, ਜਿਥੇ ਲੋਕਾਂ ਦੀ ਜ਼ਿੰਦਗੀ ਆਮ ਵਾਂਗ ਹੋ ਗਈ ਹੈ, ਲੋਕਾਂ ਨੇ ਬਿਨਾਂ ਕਿਸੇ ਡਰ-ਭੈ ਤੋਂ ਬਾਹਰ ਅੰਦਰ ਘੁੰਮਣਾ ਸ਼ੁਰੂ ਕਰ ਦਿੱਤਾ ਹੈ।

 

ਮਾਰਚ ਮਹੀਨੇ ਦੇ ਅਖੀਰ ‘ਚ ਨਿਊਜ਼ੀਲੈਂਡ ਵਿੱਚ ਲਾਂਕਡਾਊਨ ਲਗਾ ਦਿੱਤਾ ਗਿਆ ਸੀ। ਉਦੋਂ ਸਿਰਫ ਕੋਰੋਨਾਵਾਇਰਸ ਦੇ 100 ਕਰੀਬ ਕੋਰੋਨਾਵਾਇਰਸ ਦੇ ਪਾਜ਼ੀਟਿਵ ਕੇਸ ਸਨ, ਸਖਤ ਕਾਰਵਾਈ ਦੇ ਕਾਰਨ ਵਾਇਰਸ ‘ਤੇ ਕਾਬੂ ਪਾ ਲਿਆ ਗਿਆ।

 

ਪਿਛਲੇ ਤਿੰਨ ਮਹੀਨਿਆਂ ਵਿੱਚ, ਸਿਰਫ ਉਹੀ ਲੋਕ ਪਾਜ਼ੀਟਿਵ ਪਾਏ ਗਏ ਸਨ, ਜਿਹੜੇ ਵਿਦੇਸਾਂ ਤੋਂ ਵਾਪਿਸ ਨਿਊਜ਼ੀਲੈਂਡ ਪਰਤੇ ਸਨ,  ਉਨ੍ਹਾਂ ਨੂੰ ਵੀ ਵਾਪਸ ਆਉਂਦੇ ਹੀ ਇਕਾਂਤਵਾਸ ਕੇਂਦਰਾਂ ‘ਚ ਰੱਖਿਆ ਗਿਆ। ਨਿਊਜ਼ੀਲੈਂਡ ਵਿੱਚ ਹੁਣ ਕੁੱਲ 1500 ਮਾਮਲੇ ਸਾਹਮਣੇ ਆਏ ਹਨ, ਜਦਕਿ 22 ਮੌਤਾਂ ਹੋਈਆਂ ਹਨ।