‘ਦ ਖ਼ਾਲਸ ਬਿਊਰੋਂ (ਸੁਰਿੰਦਰ ਸਿੰਘ) :-  ਅੱਜ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਦੀ ਪ੍ਰਧਾਨਗੀ ਹੇਠ ਇਕ ਉਚ ਪੱਧਰੀ ਮੀਟਿੰਗ ਕੀਤੀ ਗਈ । ਜਿਸ ਵਿਚ ਐਸ.ਐਸ.ਪੀ. ਸਮੂਹ ਐਸ.ਡੀ.ਐਮਜ, ਸਿਵਲ ਸਰਜਨ, ਐਸ ਐਮ ਉਜ਼ , ਐਸ.ਪੀ. ਤੇ ਡੀ.ਐਸ.ਪੀ. ਹਾਜ਼ਰ ਸਨ। ਮੀਟਿੰਗ ਵਿੱਚ ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਜਿ਼ਲ੍ਹਾ ਰੂਪਨਗਰ ਪ੍ਰਸ਼ਾਸਨ ਨੇ ਜਿਲ੍ਹੇ ਦੇ ਸਮੂਹ ਸਿਵਲ ਹਸਪਤਾਲ, ਪੁਲਿਸ ਅਤੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਸਿਹਤ ਮਹਿਕਮੇ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ।

 

ਇਸ ਦੇ ਨਾਲ ਹੀ ਸਮੂਹ ਹਸਪਤਾਲ ਜੋ ਕਿ ਓ.ਪੀ.ਡੀ. ਚਲਾਉਦੇ ਹਨ।  ਉਥੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦਾ ਵੀ ਕੋਵਿਡ ਟੈਸਟ ਕੀਤੇ ਜਾਣ ਦੀ ਗੱਲ ਕਹੀ ਗਈ ਹੈ।  ਜੇਕਰ ਕੋਈ ਵੀ ਵਿਅਕਤੀ ਆਵਾਜਾਈ ਅਤੇ ਕੋਵਿਡ ਟੈਸਟ ਕਰਵਾਉਣ ਦੇ ਮਾਮਲੇ ਵਿਚ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਦਾ ਮੁਜਰਿਮ ਪਾਇਆ ਗਿਆ ਤਾਂ ਉਸ ਵਿਰੁਧ ਮਾਮਲਾ ਦਰਜ ਕੀਤਾ ਜਾਵੇਗਾ। ਆਦੇਸ਼ਾਂ ਮੁਤਾਬਕ ਜਿ਼ਲ੍ਹੇ ਦੇ ਮਾਈਕਰੋ ਕੰਨਟੇਨਮੈਟ ਜ਼ੋਨਾਂ ਵਿਚ ਲੋਕਾਂ ਦੀ ਆਵਾਜਾਈ ਤੇ ਮੁਕੰਮਲ ਪਬੰਧੀ ਹੋਵੇਗੀ ਅਤੇ ਇਨ੍ਹਾਂ ਖੇਤਰਾਂ ਦੇ ਸਾਰੇ ਵਸਨੀਕਾਂ ਦਾ ਕੋਵਿਡ ਟੈਸਟ ਲਾਜ਼ਮੀ ਤੌਰ ਤੇ ਕੀਤਾ ਜਾਵੇਗਾ। ਬੱਚੇ ਅਤੇ ਬਜੁਰਗਾਂ ਦਾ ਵੀ ਕੋਵਿਡ ਟੈਸਟ ਲਾਜਮੀ ਹੋਵੇਗਾ।

 

ਮਾਈਕਰੋ ਕੰਨਟੇਨਮੈਟ ਜ਼ੋਨ ਦੇ ਖੇਤਰ ਵਾਲੇ ਐਸ.ਡੀ ਐਮ  ਨੂੰ ਪਾਬੰਧ ਕੀਤਾ ਗਿਆ ਹੈ ਕਿ ਉਹ ਦਿਨ ਵਿਚ ਦੋ ਵਾਰੀ ਇਨ੍ਹਾਂ ਖੇਤਰਾਂ ਦਾ ਦੌਰਾ ਕਰੇਗਾ ਅਤੇ ਹਦਾਹਿਤਾ ਦੀ ਪਾਲਣਾ ਨੂੰ ਯਕੀਨੀ ਬਣਾਵੇਗਾ। ਇਸ ਦਾ ਨਾਲ ਹੀ ਸਮੂਹ ਐਸ.ਡੀ.ਐਮਜ . ਫੋਰੀ ਤੌਰ ਤੇ ਆਪਣੇ ਖੇਤਰ ਅਧੀਨ ਆਉਦੀਆਂ ਮਾਰਕੀਟ ਐਸੋਸੀਏਸ਼ਨਾਂ, ਵਪਾਰ ਮੰਡਲਾਂ,ਅਤੇ ਮੰਡੀ ਐਸੋਸੀਏਸ਼ਨਾਂ ਦੇ ਆਹੁਦੇਦਾਰਾਂ ਨਾਲ ਮੀਟਿਗ ਕਰਕੇ ਉਨਾਂ ਨੂੰ ਕੋਵਿਡ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਦਿਸ਼ਾ ਨਿਰਦੇਸ਼ਾ ਬਾਰੇ ਜਾਗਰੂਕ ਕਰਨਗੇ ਅਤੇ ਸਰਕਾਰ ਦਾ ਸਹਿਯੋਗ ਕਰਨਗੇ । ਮਾਈਕਰੋ ਕੰਨਟੇਨਮੈਟ ਜ਼ੋਨਾਂ ਵਿਚ ਲੋਕਾਂ ਦੀ ਆਵਾਜਾਈ ਤੇ ਨਜ਼ਰ ਰੱਖਣ ਲਈ ਡਰੋਨ ਕੈਮਰਿਆਂ ਦੀ ਵੀ ਮਦਦ ਲਈ ਜਾਵੇਗੀ l

 

ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿਚ ਇਹ ਆਦੇਸ਼ ਵੀ ਜਾਰੀ ਕੀਤੇ ਕਿ  ਕਿਸੇ ਵੀ ਜਨਤਕ ਸਥਾਨ ਜਿਵੇਂ ਬਾਜਾਰ , ਬਸ ਅੱਡੇ ,ਸਕੂਲ ਕਾਲਜ, ਸਰਕਾਰੀ ਦਫਤਰ,ਅਤੇ ਹਸਪਤਾਲਾਂ ਵਿਚ ਕਿਸੇ ਵੀ ਵਿਅਕਤੀ ਨੂੰ ਬਿਨਾਂ ਮਾਸਕ ਤੋਂ ਆਉਣ ਅਤੇ ਘੁੰਮਣ  ਦੀ ਸਖਤ ਮਨਾਹੀ ਹੋਵੇਗੀ। ਜੇਕਰ ਕਿਸੇ ਵੀ ਸਰਕਾਰੀ ਦਫਤਰ ਜਾ ਹੋਰ ਅਦਾਰਿਆਂ ਵਿਚ ਕੋਈ ਵਿਅਕਤੀ ਬਿਨਾ ਮਾਸਕ ਤੋਂ ਫੜਿਆ ਜਾਵੇਗਾ ਤਾਂ ਉਸ ਵਿਅਕਤੀ ਦੇ ਨਾਲ ਨਾਲ ਸਬੰਧਤ ਅਦਾਰੇ ਅਤੇ ਮੁੱਖੀ ਨੂੰ ਸਰਕਾਰੀ ਹਦਾਹਿਤਾਂ ਦੀ ਉਲੰਘਣਾ ਲਈ ਦੋਸ਼ੀ ਨਾਮਜਦ ਕੀਤਾ ਜਾਵੇਗਾ।ਜੇਕਰ ਕਿਸੇ ਦੁਕਾਨ ਵਿਚ ਵੀ ਕੋਈ ਗਾਹਕ ਬਿਨਾ ਮਾਸਕ ਤੋਂ ਫੜਿਆ ਜਾਂਦਾ ਹੈ ਤਾਂ ਸਬੰਧਤ ਦੁਕਾਨਦਾਰ ਨੂੰ ਦੋਸ਼ੀ ਮਨਿਆ ਜਾਵੇਗਾ। ਸੇਵਾ ਕੇਂਦਰਾਂ ਵਿਚ ਵੀ ਬਿਨਾਂ ਮਾਸਕ ਤੋਂ ਵਿਅਕਤੀਆਂ ਦੀ ਐੰਟਰੀ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।

Leave a Reply

Your email address will not be published. Required fields are marked *