International

ਨੀਦਰਲੈਂਡ ‘ਚ ਭਾਰਤੀਆਂ ਲਈ ਜਲਦ ਸ਼ੁਰੂ ਹੋਵੇਗੀ ਪਾਸਪੋਰਟ ਸੇਵਾ

‘ਦ ਖ਼ਾਲਸ ਬਿਊਰੋ :- ਪਾਸਪੋਰਟਾਂ ਦੀ ਛਪਾਈ ਨੂੰ ਲੈ ਕੇ ਨੀਦਰਲੈਂਡ ਸਥਿਤ ਭਾਰਤੀ ਦੂਤਾਵਾਸ ਵੱਲੋਂ ਭਾਰਤੀ ਨਾਗਰਿਕਾਂ ਲਈ ਜਲਦ ਹੀ ਪਾਸਪੋਰਟ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਨੀਦਰਲੈਂਡ ਸਥਿੱਤ ਭਾਰਤੀ ਰਾਜਦੂਤ ਵੇਣੂ ਰਾਜਾਮੋਨੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ‘ਚ ਪਾਸਪੋਸਟਾਂ ਨੂੰ ਛਪਾਈ ਲਈ ਨਵੀਂ ਦਿੱਲੀ ਭੇਜਿਆ ਜਾਂਦਾ ਹੈ, ਪਰ ਭਾਰਤ ਦੇ ਆਜ਼ਾਦੀ ਦਿਵਸ ਮੌਕੇ ‘ਤੇ ਰਾਜਾਮੋਨੀ ਨੇ ਨੀਦਰਲੈਂਡ ’ਚ ਭਾਰਤੀ ਨਾਗਰਿਕਾਂ ਤੇ ਪਰਵਾਸੀਆਂ ਭਾਰਤੀਆਂ ਨੂੰ ਦੂਤਾਵਾਸ ਸੇਵਾਵਾਂ ਦੀ ਸਹੂਲਤ ਦੇਣ ਲਈ ਦੋ ਮੁੱਖ ਐਲਾਨ ਕੀਤੇ।

ਰਾਜਾਮੋਨੀ ਨੇ ਕਿਹਾ ਕਿ ਜਲਦੀ ਹੀ ਭਾਰਤੀ ਨਾਗਰਿਕ ਡਾਕ ਰਾਹੀਂ ਦੂਤਾਵਾਸ ‘ਚ ਦਸਤਾਵੇਜ਼ ਜਮ੍ਹਾਂ ਕਰਵਾ ਸਕਣਗੇ ਅਤੇ ਡਾਕ ਰਾਹੀਂ ਦਸਤਾਵੇਜ਼ ਹਾਸਲ ਵੀ ਕਰ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਦੂਤਾਵਾਸ ਜਲਦੀ ਹੀ ਹੇਗ ’ਚ ਪਾਸਪੋਰਟ ਦੀ ਛਪਾਈ ਸ਼ੁਰੂ ਕਰ ਦੇਵੇਗਾ, ਜਿਸ ਨਾਲ ਭਾਰਤੀ ਨਾਗਰਿਕਾਂ ਨੂੰ ਪਾਸਪੋਰਟ ਜਾਰੀ ਕਰਨ ’ਚ ਲੱਗਣ ਵਾਲਾ ਸਮਾਂ ਕਾਫੀ ਘੱਟ ਜਾਵੇਗਾ।