International

ਨੇਪਾਲ ਸਿੱਖਿਆ ਮੰਤਰਾਲੇ ਵੱਲੋਂ ਸੋਧੇ ਗਏ ਨਕਸ਼ੇ ‘ਚ ਭਾਰਤ ਦੇ ਇਲਾਕਿਆਂ ਨੂੰ ਦੱਸਿਆ ਆਪਣਾ

‘ਦ ਖ਼ਾਲਸ ਬਿਊਰੋ ( ਨੇਪਾਲ ) :- ਨੇਪਾਲ ਦੇ ਸਿੱਖਿਆ ਮੰਤਰਾਲੇ ਨੇ ਆਪਣੇ ਸਕੂਲਾਂ ਲਈ ਜਾਰੀ ਕੀਤੀਆਂ ਨਵੀਆਂ ਪਾਠ ਪੁਸਤਕਾਂ ਵਿੱਚ ਮੁਲਕ ਵੱਲੋਂ ਬਣਾਇਆ ਗਿਆ ਸਿਆਸੀ ਨਕਸ਼ਾ ਸ਼ਾਮਲ ਕੀਤਾ ਹੈ ਜਿਸ ’ਚ ਉਸ ਨੇ ਰਣਨੀਤਕ ਪੱਖੋਂ ਤਿੰਨ ਅਹਿਮ ਭਾਰਤੀ ਇਲਾਕਿਆਂ ਨੂੰ ਨੇਪਾਲ ਦਾ ਹਿੱਸਾ ਦੱਸਿਆ ਹੈ।

ਨੇਪਾਲ ਨੇ ਅਜਿਹਾ ਉਸ ਸਮੇਂ ਕੀਤਾ ਹੈ ਜਦੋਂ ਉਸ ਦਾ ਭਾਰਤ ਨਾਲ ਸਰਹੱਦੀ ਵਿਵਾਦ ਚੱਲ ਰਿਹਾ ਹੈ। ਨੇਪਾਲੀ ਸੰਸਦ ਵੱਲੋਂ ਇਸ ਨਵੇਂ ਨਕਸ਼ੇ ਨੂੰ ਪ੍ਰਵਾਨਗੀ ਦਿੱਤੇ ਜਾਣ ਮਗਰੋਂ ਭਾਰਤ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਨੇਪਾਲ ਨੇ ਮੁਲਕ ਦੇ ਨਵੇਂ ਨਕਸ਼ੇ ’ਚ ਭਾਰਤ ਦੇ ਲਿਪੂਲੇਖ, ਕਾਲਾਪਾਣੀ ਤੇ ਲਿਪਿਆਧੁਰਾ ਇਲਾਕੇ ਨੂੰ ਆਪਣਾ ਇਲਾਕਾ ਦਿਖਾਇਆ ਹੈ। ਸਬੰਧਤ ਵਿਭਾਗ ਦੇ ਸੂਚਨਾ ਅਧਿਕਾਰੀ ਗਣੇਸ਼ ਭੱਟਾਰਾਈ ਨੇ ਦੱਸਿਆ ਕਿ ਨੇਪਾਲ ਦੇ ਸਿੱਖਿਆ ਮੰਤਰਾਲੇ ਨੇ ਪਿੱਛੇ ਜਿਹੇ ਛਾਪੀਆਂ ਸਕੂਲ ਪੁਸਤਕਾਂ ’ਚ ਇਹ ਸੋਧਿਆ ਹੋਇਆ ਨਕਸ਼ਾ ਸ਼ਾਮਲ ਕੀਤਾ ਹੈ।