International Sports

ਟੋਕੀਓ ਪੈਰਾਉਲੰਪਿਕ ਵਿੱਚ ਸਿਰਫ ਅਫਗਾਨ ਦਾ ਝੰਡਾ ਹੀ ਕਿਉਂ ਹੋਇਆ ਸ਼ਾਮਿਲ?

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਵਿੱਚ ਚੱਲ ਰਹੇ ਪੈਰਾਉਲੰਪਿਕ ਵਿੱਚ ਅਫਗਾਨਿਸਤਾਨ ਦੇ ਖਿਡਾਰੀ ਹਿੱਸਾ ਨਹੀਂ ਲੈ ਰਹੇ ਹਨ, ਪਰ ਖੇਡਾਂ ਵਿੱਚ ਉਦਘਾਟਨੀ ਸਮਾਰੋਹ ਦੌਰਾਨ ਅਫਗਾਨਿਸਤਾਨ ਦਾ ਝੰਡਾ ਜਰੂਰ ਸ਼ਾਮਿਲ ਹੋਇਆ ਹੈ।

ਜਾਣਕਾਰੀ ਅਨੁਸਾਰ ਦੋ ਖਿਡਾਰੀਆਂ, ਜਾਕਿਆ ਖੁਦਾਦਾਦੀ ਤੇ ਸੋਸ਼ਨੀ ਰਸੌਲੀ ਨੂੰ ਪੈਰਾ ਤਾਈਕਵਾਂਡੋ ਵਿੱਚ ਪ੍ਰਤੀਨਿਧਤਾ ਕਰਨ ਲਈ ਭੇਜਿਆ ਜਾਣਾ ਸੀ।ਪਰ ਇਹ ਦੋਵੇਂ ਉਨ੍ਹਾਂ ਹਜ਼ਾਰਾਂ ਲੋਕਾਂ ਵਿੱਚ ਸ਼ਾਮਿਲ ਸਨ, ਜੋ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਨਹੀਂ ਛੱਡ ਸਕਦੇ ਸਨ। ਹਾਲਾਂਕਿ ਅੰਤਰਰਾਸ਼ਟਰੀ ਪੈਰਾਉਲੰਪਿਕ ਕਮੇਟੀ ਨੇ ਬਾਅਦ ਵਿੱਚ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ।

ਕਮੇਟੀ ਦੇ ਇਕ ਬੁਲਾਰੇ ਕ੍ਰੈਗ ਸਪੇਂਸ ਨੇ ਕਿਹਾ ਕਿ ਉਹ ਹੁਣ ਸੁਰੱਖਿਅਤ ਥਾਂ ਉੱਤੇ ਹਨ।23 ਸਾਲ ਦੀ ਖੁਦਾਦਾਦੀ ਪੈਰਾਉਲੰਪਿਕ ਵਿੱਚ ਅਫਗਾਨਿਸਤਾਨ ਦੀ ਪ੍ਰਤੀਨਿਧਤਾ ਕਰਨ ਵਾਲੀ ਮਹਿਲਾ ਨਹੀਂ ਬਣ ਸਕੀ। ਉਨ੍ਹਾਂ ਤਾਲਿਬਾਦ ਦੇ ਕਬਜ਼ੇ ਦੇ ਬਾਅਦ ਉੱਥੋਂ ਨਿਕਲਣ ਦੀ ਅਪੀਲ ਕੀਤੀ ਸੀ।