India

ਕੁੰਭ ‘ਚ ਗੁਆਚੀ ਇਸ ਔਰਤ ਦੀ ਕਈ ਸਾਲ ਬਾਅਦ ਆਪਣਿਆਂ ਨੂੰ ਟੱਕਰਣ ਦੀ ਇਹ ਕਹਾਣੀ ਫਿਲਮੀ ਜ਼ਰੂਰ ਹੈ, ਪਰ ਹੈ ਸੱਚੀ, ਪੜ੍ਹੋ ਕੀ ਹੈ ਪੂਰਾ ਮਾਮਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਿੰਦੀ ਦੀਆਂ ਪੁਰਾਣੀਆਂ ਫਿਲਮਾਂ ਵਿੱਚ ਅਕਸਰ ਅਜਿਹਾ ਹੁੰਦਾ ਸੀ ਕਿ ਦੋ ਭਰਾ ਕੁੰਭ ਜਾਂ ਕੁੰਭ ਵਰਗੇ ਕਿਸੇ ਵੱਡੇ ਮੇਲੇ ਵਿੱਚ ਵਿੱਛੜ ਜਾਂਦੇ ਸਨ ਤੇ ਕਈ ਸਾਲਾਂ ਬਾਅਦ ਮਿਲਦੇ ਸਨ। ਅਜਿਹੀਆਂ ਘਟਨਾਵਾਂ ਅਸਲ ਜਿੰਦਗੀ ਵਿੱਚ ਵੀ ਵਾਪਰ ਜਾਂਦੀਆਂ ਹਨ, ਜੋ ਲੱਗਦੀਆਂ ਫਿਲਮੀ ਹਨ ਪਰ ਹੁੰਦੀਆਂ ਸੱਚੀਆਂ। ਇਹੋ ਜਿਹੀ ਇੱਕ ਘਟਨਾ ਦਾ ਇੱਥੇ ਜ਼ਿਕਰ ਕਰ ਰਹੇ ਹਾਂ, ਜਿਸ ਵਿੱਚ ਅਰਧ-ਕੁੰਭ ਦੌਰਾਨ ਵਿੱਛੜੀ ਇੱਕ ਔਰਤ ਪੂਰੇ ਪੰਜ ਸਾਲ ਬਾਅਦ ਆਪਣੇ ਪਰਿਵਾਰ ਨੂੰ ਮੁੜ ਕੇ ਟੱਕਰ ਗਈ। ਔਰਤ ਨੂੰ ਦੇਖ ਕੇ ਪਰਿਵਾਰ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ।

ਪਰਿਵਾਰ ਨੇ ਛੱਡ ਦਿੱਤੀ ਸੀ ਉਮੀਦ
ਜਾਣਕਾਰੀ ਅਨੁਸਾਰ 2016 ਦੇ ਅਰਧ-ਕੁੰਭ ਦੌਰਾਨ ਪਰਿਵਾਰ ਤੋਂ ਵਿੱਛੜੀ ਕ੍ਰਿਸ਼ਨਾ ਦੇਵੀ ਪੂਰੇ ਚਾਰ ਸਾਲ ਬਾਅਦ ਚਾਰਾਂ ਧਾਮਾਂ ਦੀ ਯਾਤਰਾ ਤੋਂ ਬਾਅਦ ਆਪਣੇ ਘਰ ਪਹੁੰਚ ਗਈ। ਪਰਿਵਾਰ ਨੇ ਇਸ ਔਰਤ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਟੀਵੀ ਤੇ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਦਿੱਤੇ ਪਰ ਕੋਈ ਖਬਰ ਨਹੀਂ ਲੱਗੀ। ਅੰਤ ਪਰਿਵਾਰ ਨੇ ਉਮੀਦ ਛੱਡ ਦਿੱਤੀ। ਪਰ ਕਿਸਮਤ ਨੂੰ ਹਾਲੇ ਕੁੱਝ ਹੋਰ ਮਨਜ਼ੂਰ ਸੀ।

ਪੁਲਿਸ ਦੀ ਵੈਰੀਫਿਕੇਸ਼ਨ ਆਈ ਕੰਮ
ਦੱਸ ਦਈਏ ਕਿ ਹਰਿਦਵਾਰ ਦੇ ਕੁੰਭ ਮੇਲੇ ਲਈ ਪੁਲਿਸ ਵੱਲੋਂ ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ। ਇਸੇ ਦੌਰਾਨ ਪੁਲਿਸ ਨੂੰ ਇਸ ਔਰਤ ਦੀ ਜਾਣਕਾਰੀ ਮਿਲੀ ਤੇ ਇਸਦੇ ਪਰਿਵਾਰ ਨੂੰ ਭੇਜੀ ਗਈ। ਇਸ ਜਾਣਕਾਰੀ ਦੇ ਅਧਾਰ ‘ਤੇ ਜਦੋਂ ਔਰਤ ਦੇ ਪਰਿਵਾਰ ਨੇ ਸੰਪਰਕ ਕੀਤਾ ਤਾਂ ਇਹ ਪਰਿਵਾਰ ਨੂੰ ਮਿਲ ਗਈ। ਕ੍ਰਿਸ਼ਨਾ ਦੇਵੀ ਨੇ ਕਿਹਾ ਪਰਿਵਾਰ ਤੋਂ ਵਿੱਛੜਨ ਮਗਰੋਂ ਉਸਨੇ ਹਰਿਦਵਾਰ, ਅਯੁੱਧਿਆ, ਵਰਿੰਦਾਵਨ, ਗੰਗੋਤਰੀ, ਯਮੁਨੋਤਰੀ, ਬਦਰੀਨਾਥ, ਕੇਦਾਰਨਾਥ ਦੀਆਂ ਵੀ ਯਾਤਰਾਵਾਂ ਕੀਤੀਆਂ ਹਨ।