‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ (MHA) ਨੇ ਅੱਜ ਅਨਲਾਕ-4 ਦੀ ਸ਼ੁਰੂਆਤ ਕਰਦਿਆਂ ਕੰਟੇਨਮੈਂਟ ਜ਼ੋਨਾਂ ਦੇ ਬਾਹਰਲੇ ਖੇਤਰਾਂ ‘ਚ ਵਧੇਰੇ ਅਸਥਾਨ ਤੇ ਖੇਤਰ ਖੋਲ੍ਹਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜੋ ਕਿ 1 ਸਤੰਬਰ ਤੋਂ ਲਾਗੂ ਹੋਣ ਜਾ ਰਹੇ ਅਨਲਾਕ-4 ‘ਚ ਪੜਾਅਵਾਰ ਦੁਬਾਰਾ ਖੋਲ੍ਹਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ। ਇਸ ਢਿੱਲ ‘ਚ ਕੀ – ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ ਇਸ ਵੇਰਵਾ ਲਿਖੇ ਅਨੁਸਾਰ :-

1 – 7 ਸੰਤਬਰ ਤੋਂ ਮੈਟਰੋ ਰੇਲਾਂ ਚੱਲਣਗੀਆਂ।

2- ਸਮਾਜਕ, ਖੇਡਾਂ, ਮਨੋਰੰਜਨ,ਧਾਰਮਿਕ ਅਤੇ ਰਾਜਨੀਤਿਕ, ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਇੱਕਠ 21 ਸਤੰਬਰ ਤੋਂ ਕੀਤੇ ਜਾ ਸਕਣਗੇ।

3 – ਸਕੂਲ, ਕਾਲਜ ਤੇ ਹੋਰ ਵਿੱਦਿਅਕ ਅਦਾਰੇ 30 ਸਤੰਬਰ ਤੱਕ ਫਿਲਹਾਲ ਰਹਿਣਗੇ ਬੰਦ, ਕੁੱਝ ਖ਼ਾਸ ਵਿੱਦਿਅਕ ਅਦਾਰਿਆਂ ਨੂੰ 21 ਸਤੰਬਰ ਨੂੰ ਖੋਲ੍ਹੇ ਜਾਣ ਦੀ ਇਜ਼ਾਜਤ ਦਿੱਤੀ ਗਈ ਹੈ।

4 – 50 ਫੀਸਦੀ ਸਟਾਫ ਨੂੰ ਆਨਲਾਈਨ ਟਿਊਸ਼ਨ ਲਈ ਸਕੂਲ ਬੁਲਾਇਆ ਜਾ ਸਕਦਾ ਹੈ।

5 –  ਕੰਨਟੇਨਮੈਂਟ ਜ਼ੋਨ ਤੋਂ ਬਾਹਰ ਖੇਤਰਾਂ ਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਸਕੂਲਾਂ ‘ਚ ਸਵੈ-ਇੱਛਾ ਨਾਲ ਜਾ ਸਕਦੇ ਹਨ, ਪਰ ਇਸਦੇ ਲਈ ਮਾਪਿਆਂ ਤੋਂ ਲਿਖਤੀ ਪ੍ਰਵਾਨਗੀ ਜ਼ਰੂਰੀ ਹੋਵੇਗੀ।

6 –  PHD ਤੇ ਰਿਸਰਚ ਸਕਾਲਰ ਲੈਬਾਰਟਰੀ ਵਿੱਚ ਜਾ ਸਕਦੇ ਹਨ, ਪਰ ਸ਼ਰਤਾਂ ਵੀ ਲਾਗੂ ਹੋਣਗੀਆਂ।

7 – ਸਿਨੇਮਾ ਹਾਲ, ਸਵੀਮਿੰਗ ਪੂਲ, ਥੀਏਟਰਾਂ ਨੂੰ ਫਿਲਹਾਲ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।

8 – ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ ਜਾਰੀ ਰਹੇਗੀ।

9 – ਕੇਂਦਰ ਦੀ ਸਲਾਹ ਲਏ ਬਿਨਾਂ ਕੋਈ ਵੀ ਸੂਬਾ ਕੰਟੇਨਮੈਂਟ ਜ਼ੋਨ ਤੋਂ ਇਲਾਵਾ ਕਿਸੇ ਪ੍ਰਕਾਰ ਦਾ ਲਾਕਡਾਊਨ ਦਾ ਐਲਾਨ  ਨਹੀਂ ਕਰ ਸਕਦਾ। ਜੇ ਸੂਬਿਆ ਨੂੰ ਕੰਟੇਨਮੈਂਟ ਜ਼ੋਨ ਦੇ ਬਾਹਰ ਲਾਕਡਾਊਨ ਲਾਗੂ ਕਰਨਾ ਹੈ, ਤਾਂ ਕੇਂਦਰ ਸਰਕਾਰ ਤੋਂ ਇਸ ਦੀ ਮਨਜ਼ੂਰੀ ਲੈਣੀ ਪਏਗੀ।

ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਤਰ-ਰਾਜ ਰਾਜਾਂ ਵਿੱਚ ਲੋਕਾਂ ਤੇ ਮਾਲ ਦੀ ਆਵਾਜਾਈ ‘ਤੇ ਕੋਈ ਰੋਕ ਨਹੀਂ ਹੋਵੇਗੀ, ਅਤੇ ਨਾ ਹੀ ਇਸ ਨੂੰ ਕਿਸੇ ਵਿਸ਼ੇਸ਼ ਪਰਮਿਟ, ਮਨਜ਼ੂਰੀ ਜਾਂ ਈ-ਪਰਮਿਟ ਦੀ ਜ਼ਰੂਰਤ ਹੋਏਗੀ। ਦੇਸ਼ ਭਰ ‘ਚ ਇਨ੍ਹਾਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ, ਨਾਲ ਹੀ ਸਮਾਜਿਕ ਦੂਰੀਆਂ ਦੇ ਨਿਯਮਾਂ ਦੇ ਨਾਲ ਦੁਕਾਨਾਂ ਖੋਲ੍ਹਣ ਲਈ ਸਰੀਰਕ ਦੂਰੀ ਬਣਾਈ ਰੱਖਣੀ ਪਏਗੀ। ਲਾਕਡਾਉਨ ਕੰਟੇਨਮੈਂਟ ਜ਼ੋਨ ਵਿਖੇ 30 ਸਤੰਬਰ 2020 ਤੱਕ ਜਾਰੀ ਰਹੇਗਾ।

Leave a Reply

Your email address will not be published. Required fields are marked *